ਪਾਕਿਸਤਾਨੀ ਕੁੜੀ ਨੇ ਪਾਈਆਂ ਭਾਰਤੀ ਮੀਡੀਏ ਨੂੰ ਲਾਹਨਤਾਂ

Tags

ਬਾਲਾਕੋਟ 'ਤੇ ਏਅਰ ਸਟਰਾਈਕ ਅਤੇ ਵਿਦੇਸ਼ ਸਕੱਤਰ ਦਾ ਬਿਆਨ ਭਾਰਤ ਸਰਕਾਰ ਦੇ ਸਖ਼ਤ ਰਵਈਏ ਵੱਲ ਇਸ਼ਾਰਾ ਕਰਦੀਆਂ ਹਨ। ਉਹ ਇਹ ਵਿਖਾਉਂਦੀਆਂ ਹਨ ਕਿ ਸਰਕਾਰ ਨੇ ਪੁਲਵਾਮਾ ਹਮਲੇ ਦਾ ਕਰਾਰਾ ਜਵਾਬ ਦਿੱਤਾ ਹੈ। ਜਦਕਿ ਪਹਿਲਾਂ ਦੇ ਸਮੇਂ ਵਿੱਚ ਭਾਰਤ ਦਾ ਅਜਿਹੀਆਂ ਘਟਨਾਵਾਂ 'ਤੇ ਜਵਾਬ ਹਲਕਾ ਹੁੰਦਾ ਸੀ ਪਰ ਹੁਣ ਇਹ ਬਦਲ ਰਿਹਾ ਹੈ। ਜ਼ਾਹਰ ਹੈ ਕਿ ਇਸ ਨਾਲ ਸਰਕਾਰ ਨੂੰ ਸਿਆਸੀ ਫਾਇਦਾ ਮਿਲੇਗਾ। ਨਾਲ ਹੀ ਇਸ ਬਿਆਨ ਨਾਲ ਕੌਮਾਂਤਰੀ ਭਾਈਚਾਰੇ ਨੂੰ ਵੀ ਇਹ ਸੰਦੇਸ਼ ਮਿਲਿਆ ਕਿ ਜੇ ਰੋਜ਼ਾਨਾ ਦੇ ਦਬਾਅ ਪਾਉਣ ਨਾਲ ਪਾਕਿਸਤਾਨ ਨਹੀਂ ਸਮਝ ਰਿਹਾ ਤਾਂ ਭਾਰਤ ਆਪਣੀ ਨੀਤੀ ਬਦਲ ਵੀ ਸਕਦਾ ਹੈ।
ਪਰ ਇਸ ਬਿਆਨ ਰਾਹੀਂ ਇੱਕ ਹੋਰ ਅਹਿਮ ਗੱਲ ਵੀ ਕੀਤੀ ਗਈ, ਉਹ ਇਹ ਕਿ ਇਹ ਹਮਲਾ ਜੰਗ ਵਿੱਚ ਤਬਦੀਲ ਨਹੀਂ ਹੋਵੇਗਾ।ਪੁਲਵਾਮਾ ਵਰਗੇ ਹਮਲੇ ਸਮਾਜ ਨੂੰ ਪ੍ਰੇਸ਼ਾਨ ਕਰ ਸਕਦੇ ਹਨ। ਅਜਿਹੀਆਂ ਘਟਨਾਵਾਂ ਨਾਲ ਨਾ ਹੀ ਸਿਰਫ਼ ਮਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਦੁੱਖ ਹੁੰਦਾ ਹੈ ਬਲਕਿ ਆਮ ਲੋਕਾਂ ਵਿੱਚ ਵੀ ਰੋਸ ਦਾ ਮਾਹੌਲ ਪੈਦਾ ਹੁੰਦਾ ਹੈ। ਪਰ ਕੀ ਅਜਿਹੀਆਂ ਘਟਨਾਵਾਂ ਨੂੰ ਜੰਗ ਦਾ ਕਾਰਨ ਬਣਾਉਣਾ ਚਾਹੀਦਾ ਹੈ, ਇਹ ਪਾਲਿਸੀ ਮੁਤਾਬਕ ਲਏ ਗਏ ਫੈਸਲਿਆਂ 'ਤੇ ਨਿਰਭਰ ਕਰਦਾ ਹੈ।

ਲਾਕੋਟ 'ਤੇ ਏਅਰ ਸਟਰਾਈਕ ਕਰਕੇ ਭਾਰਤ ਇੱਕ ਅਣਪਛਾਣੇ ਰਾਹ 'ਤੇ ਚੱਲ ਪਿਆ ਹੈ। ਸਟਰਾਈਕ ਤੋਂ ਬਾਅਦ ਦੋ ਕਾਰਨਾਂ ਕਰਕੇ ਸਾਡੀ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦੀ ਉਮੀਦ ਜਾਗੀ। ਪਹਿਲਾ ਇਹ ਕਿ ਭਾਰਤ ਦੇ ਹਿੱਤਾਂ ਦੀ ਰੱਖਿਆ ਕੂਟਨੀਤੀ ਰਾਹੀਂ ਕੀਤੀ ਜਾਵੇਗੀ ਅਤੇ ਦੂਜਾ ਦੇਸ ਦੀ ਸਿਆਸੀ ਜਮਾਤ ਇਸ ਗੱਲ ਦਾ ਧਿਆਨ ਰੱਖੇਗੀ ਕਿ ਲੋਕ ਇਸ ਨਾਲ ਬੇਕਾਬੂ ਰਾਸ਼ਟਰਵਾਦ ਵੱਲ ਆਕਰਸ਼ਿਤ ਨਾ ਹੋਣ। ਇਸ ਲਈ, ਸਟਰਾਈਕ ਤੋਂ 24 ਘੰਟੇ ਬਾਅਦ ਤੱਕ, ਅਸੀਂ ਕੂਟਨੀਤਕ ਦਬਾਅ ਨਾਲ ਖੁਸ਼ ਸੀ।