ਲੁਧਿਆਣਾ ਤੋਂ ਵੱਡੀ ਖਬਰ- ਤੇਜ਼ ਰਫਤਾਰ ਗੱਡੀ ਡਿੱਗੀ ਨਹਿਰ ਵਿੱਚ

Tags

ਲੁਧਿਆਣਾ ਨਗਰ ਨਿਗਮ ਜ਼ੋਨ ਡੀ ਦੇ ਪਿੱਛੋਂ ਪੈਂਦੀ ਸਿਧਵਾਂ ਨਹਿਰ ਵਿਚ ਦੇਰ ਰਾਤ ਤੇਜ਼ ਰਫ਼ਤਾਰ ਆਈ-20 ਕਾਰ ਬੇਕਾਬੂ ਹੋ ਕੇ ਡਿੱਗ ਗਈ। ਇਸ ਹਾਦਸੇ ਵਿਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 2 ਭੈਣ ਭਰਾ ਤੇ ਦੋ ਦੋਸਤ ਸ਼ਾਮਲ ਹਨ।
ਹਾਦਸੇ ਦੀ ਜਾਣਕਾਰੀ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜੀ। ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ। ਚਾਰੇ ਲਾਸ਼ਾਂ ਕਾਰ ਵਿਚ ਹੀ ਫਸੀਆਂ ਹੋਈਆਂ ਸਨ। ਮਰਨ ਵਾਲਿਆਂ ਦੀ ਪਛਾਣ ਸਾਨੀਆ, ਭਵਨੀਤ, ਕਸ਼ਿਸ਼ ਤੇ ਦੇਵੇਸ਼ ਵਜੋਂ ਹੋਈ ਹੈ। ਸਾਨੀਆ (23) ਤੇ ਭਵਨੀਤ (25) ਭੈਣ ਭਰਾ ਸਨ ਤੇ ਦੁਗਰੀ ਦੇ ਰਹਿਣ ਵਾਲੇ ਸਨ। ਕਸ਼ਿਸ਼ ਲੁਧਿਆਣਾ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਸੀ। ਜਦ ਕਿ ਲਖਨਊ ਵਾਸੀ ਦੇਵੇਸ਼ ਕੁਮਾਰ ਦੋ ਦਿਨ ਪਹਿਲਾਂ ਹੀ ਲੁਧਿਆਣਾ ਵਿਚ ਆਈਲੈਟਸ ਕਰਨ ਆਇਆ ਸੀ।