ਡਾ. ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਵਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਇੱਕ ਕਾਮਯਾਬੀ ਹਾਸਿਲ ਹੋਈ ਜਦੋਂ ਸ਼੍ਰੀ ਬਲਰਾਜ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ (ਇੰਨੈ:) ਦੇ ਦਿਸ਼ਾ ਨਿਰਦੇਸ਼ਾਂ ਹੇਠ ਮਨਜੋਤ ਕੋਰ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਸਥਾਨਕ) ਬਠਿੰਡਾ ਅਤੇ ਇੰਸ. ਅੰਮ੍ਰਿਤਪਾਲ ਸਿੰਘ ਭਾਟੀ ਇੰਚਾਰਜ ਸੀ.ਆਈ.ਏ-1 ਬਠਿੰਡਾ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਮਿੱਤਲ ਮਾਲ ਕੋਲ ਪੀਜਾ ਹੱਟ ਦੇ ਉਪਰ ਬਣੇ ਸਪਾ ਸੈਂਟਰ ਦੀ ਆਡ ਹੇਠ ਚੱਲਦੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਅਤੇ ਇਸ ਧੰਦੇ ਵਿੱਚ ਲਿਪਤ ਪੰਜ ਔਰਤਾਂ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ। ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕੱਲ ਗੁਪਤ ਸੂਚਨਾ ਦੇ ਅਧਾਰ 'ਤੇ ਪੀਜਾ ਹੱਟ ਦੇ ਉਪਰ ਬਣੇ AUM ਡੇ ਸਪਾ ਸੈਂਟਰ ਨੇੜੇ ਮਿੱਤਲ ਮਾਲ ਬਠਿੰਡਾ ਵਿਚ ਫ਼ਰਜ਼ੀ ਗਾਹਕ ਭੇਜ ਕੇ ਚੈਕਿੰਗ ਕੀਤੀ।
ਉਨਾਂ ਦੱਸਿਆ ਕਿ ਅਜਿਹਾ ਧੰਦਾ ਕਰਨ ਲਈ ਚਾਰ ਹਾਜ਼ਰ ਹੋਰ ਲੜਕੀਆਂ ਸਨ ਜੋ ਕਿ ਵੈਸਟ ਬੰਗਾਲ, ਮਿਜ਼ੋਰਮ, ਨਾਗਾਲੈਂਡ, ਉਤਰਾਖੰਡ ਅਤੇ ਯੂੀ.ਪੀ ਦੀਆਂ ਵਸਨੀਕਾਂ ਨੂੰ ਗ੍ਰਿਫਤਾਰ ਕੀਤਾ। ਉਨਾਂ ਸਪਾ ਸੈਂਟਰ ਦੇ ਮਾਲਕ ਰਾਜੂ ਸੋਨੀ ਅਤੇ ਵਤਨ ਕੁਮਾਰ ਵਾਸੀ ਗਿੱਦੜਬਾਹਾ ਖਿਲਾਫ਼ ਵੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।