ਇਹ ਹੈ ਸਾਡੀ ਪੁਲਿਸ ਦੀ ਅਸਲੀ ਸਿੰਗਮ ਫਿਲਮ

Tags

ਹਰਿਆਣਾ 'ਚ ਝੱਜਰ ਜ਼ਿਲੇ ਦੇ ਮਾਜਰਾ ਪਿੰਡ 'ਚ ਪੁਲਸ ਐਨਕਾਊਂਟਰ ਦੌਰਾਨ ਦੋਵਾਂ ਬਦਮਾਸ਼ਾਂ ਦੀ ਮੌਤ ਹੋ ਗਈ। ਪੁਲਸ ਐਨਕਾਊਂਟਰ ਦੀਆਂ ਸਾਰੀਆਂ ਤਸਵੀਰਾਂ ਬਾਬਾ ਸ਼ਾਮ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਤ ਕੈਦ ਹੋ ਗਈਆਂ। ਮ੍ਰਿਤਕ ਬਦਮਾਸ਼ਾਂ ਦੀ ਪਹਿਚਾਣ ਦਾਦਰੀ ਦੇ ਨਿਮਲੀ ਪਿੰਡ ਨਿਵਾਸੀ ਸਚਿਨ ਮੋਘੜੀਆ ਅਤੇ ਸਾਹਿਲ ਦੇ ਨਾਂ ਨਾਲ ਹੋਈ ਹੈ।
ਰਿਪੋਰਟ ਮੁਤਾਬਕ ਇਹ ਮਾਮਲਾ ਮੰਗਲਵਾਰ ਦੁਪਹਿਰ ਤੋਂ ਬਾਅਦ 3 ਵਜੇ ਦਾ ਹੈ। ਦੋਵੇਂ ਬਦਮਾਸ਼ ਆਪਣੀ ਕਵਿੱਡ ਗੱਡੀ 'ਚ ਜਾ ਰਹੇ ਸੀ। ਉਸ ਸਮੇਂ ਦਾਦਰੀ ਪੁਲਸ ਅਤੇ ਬੇਰੀ ਪੁਲਸ ਨੇ ਬਦਮਾਸ਼ਾਂ ਨੂੰ ਘੇਰ ਲਿਆ। ਆਪਣੇ ਆਪ ਨੂੰ ਗਿਰਦਾ ਦੇਖ ਕੇ ਬਦਮਾਸ਼ਾਂ ਨੇ ਗੱਡੀ ਮੰਦਰ ਵੱਲ ਘੁਮਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਗੱਡੀ, ਪੁਲਸ ਦੀ ਗੱਡੀ ਨਾਲ ਟਕਰਾ ਗਈ। ਬਾਅਦ 'ਚ ਦੋਵਾਂ ਪਾਸਿਓ ਗੋਲੀਆ ਚੱਲੀਆਂ, ਜਿਸ ਕਾਰਨ ਦੋਵਾਂ ਬਦਮਾਸ਼ਾਂ ਦੀ ਮੌਕੇ 'ਤੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦਾਦਰੀ ਦੇ ਥਾਣੇ 'ਚ ਸਚਿਨ ਮੋਘੜੀਆ ਅਤੇ ਸਾਹਿਲ 'ਤੇ ਲੁੱਟ, ਡਕੌਤੀ ਅਤੇ ਜਾਨਲੇਵਾ ਹਮਲੇ ਦੇ 7 ਤੋਂ 8 ਮਾਮਲੇ ਦਰਜ ਹਨ। ਦੋਵੇ ਪੇਸ਼ਵਰ ਅਪਰਾਧੀ ਦੇ ਰੂਪ 'ਚ ਦਾਦਰੀ ਪੁਲਸ ਦੀ ਫਾਈਲ 'ਚ ਦਰਜ ਹਨ।