ਹੁਣ ਇੱਕ ਹੋਰ ਸੈਨਿਕ ਦੀ ਘਰਵਾਲੀ ਨੇ ਲਗਾਈ ਮੋਦੀ ਦੀ ਕਲਾਸ

Tags

ਅੱਜ ਕਾਂਗਰਸ ਸਣੇ 21 ਵਿਰੋਧੀ ਪਾਰਟੀਆਂ ਨੇ ਬੈਠਕ ਕੀਤੀ ਜਿਸ ਪਿੱਛੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਂਝਾ ਬਿਆਨ ਜਾਰੀ ਕੀਤਾ। ਉਨ੍ਹਾਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਹਵਾਈ ਫੌਜ ਦੀ ਕਾਰਵਾਈ ਦੀ ਤਾਰੀਫ ਕਰਦਿਆਂ ਅੱਤਵਾਦ ਖ਼ਿਲਾਫ਼ ਲੜਾਈ ਖਿਲਾਫ ਫੌਜ ਨਾਲ ਇਕਜੁਟਤਾ ਪ੍ਰਗਟਾਈ। ਹਾਲਾਂਕਿ ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਵਾਮਾ ਹਮਲੇ ਦੇ ਬਾਅਦ ਸੱਤਾਧਾਰੀ ਬੀਜੇਪੀ ਲੀਡਰਾਂ ਨੇ ਪੁਲਵਾਮਾ ਦੇ ਸ਼ਹੀਦ ਜਵਾਨਾਂ ਦਾ ਸਿਆਸੀਕਰਨ ਕੀਤਾ ਹੈ ਜੋ ਕਿ ਗੰਭੀਰ ਵਿਸ਼ਾ ਹੈ। ਉਨ੍ਹਾਂ ਸਾਂਝੇ ਬਿਆਨ ਵਿੱਚ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਦੀ ਨਿਖੇਧੀ ਕਰਦੇ ਹਾਂ। ਦੇਸ਼ ‘ਚ ਹਾਲਾਤ ਵਿਗੜਦੇ ਜਾ ਰਹੇ ਹਨ, ਜਿਸ ਦੀ ਚਿੰਤਾ ਹੈ।
ਭਾਰਤ ਤੇ ਪਾਕਿਸਤਾਨ ਸਰਹੱਦ ’ਤੇ ਤਣਾਅਪੂਰਨ ਹਾਲਾਤਾਂ ਵਿਚਾਲੇ ਕਾਂਗਰਸ ਤੇ ਕਈ ਹੋਰ ਵਿਰੋਧੀ ਪੱਖ ਦੇ ਦਲਾਂ ਦੀ ਬੈਠਕ ਹੋਈ। ਰਾਹੁਲ ਗਾਂਧੀ ਨੇ ਕਿਹਾ ਕਿ ਕੱਲ੍ਹ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਕਾਰਵਾਈ ਦੀ ਉਹ ਤਾਰੀਫ ਕਰਦੇ ਹਨ। ਉਨ੍ਹਾਂ ਪਾਕਿਸਤਾਨ ਵਿੱਚ ਡਿੱਗੇ ਭਾਰਤੀ ਲੜਾਕੂ ਜਹਾਜ਼ ਤੇ ਪਾਇਲਟ ਬਾਰੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਉਹ ਅੱਤਵਾਦ ਦੇ ਖ਼ਾਤਮੇ ਵਿੱਚ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦੇ ਹਨ ਪਰ ਇਸ ਪੂਰੇ ਮਾਮਲੇ ਦੇ ਸਿਆਸੀਕਰਨ ਦੀ ਉਨ੍ਹਾਂ ਨੂੰ ਬੇਹੱਦ ਚਿੰਤਾ ਹੈ।