ਲਉ ਜੀ ਅਕਸ਼ੇ ਕੁਮਾਰ ਦੀ ਘਰਵਾਲੀ ਟਵਿੰਕਲ ਖੰਨਾ ਨੇ ਹੀ ਕਰ ਦਿੱਤਾ ਵੱਡਾ ਖੁਲਾਸਾ

Tags

ਆਪਣੇ ਘਰ 'ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਸੁਖਬੀਰ ਬਾਦਲ ਦੀ ਕਥਿਤ ਤੌਰ 'ਤੇ ਮੁਲਾਕਾਤ ਕਰਵਾਉਣ ਨੂੰ ਲੈ ਕੇ ਸਵਾਲਾਂ ਵਿੱਚ ਆਏ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ 'ਤੇ ਕੁੱਝ ਨਵੇਂ ਸਵਾਲ ਉੱਠਦੇ ਨਜ਼ਰ ਆ ਰਹੇ ਹਨ। ਦਰਅਸਲ, ਅਕਸ਼ੇ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਦਾ ਕਰੀਬ 2 ਸਾਲ ਪੁਰਾਣਾ ਇੱਕ ਟਵੀਟ ਸਾਹਮਣੇ ਆਇਆ ਹੈ। ਇਸ ਟਵੀਟ ਵਿੱਚ ਟਵਿੰਕਲ ਡੇਰਾ ਮੁਖੀ ਰਾਮ ਰਹੀਮ ਦੇ ਮੁੰਬਈ ਦੇ ਜੁਹੂ ਵਿੱਚ ਉਨ੍ਹਾਂ ਦੇ ਗੁਆਂਢੀ ਬਣਨ ਦੀ ਤਸਦੀਕ ਕਰਦੇ ਨਜ਼ਰ ਆ ਰਹੀ ਹੈ।

ਇਹੀ ਨਹੀਂ, ਟਵਿੰਕਲ ਖੰਨਾ ਨੇ ਬਕਾਇਦਾ ਰਾਮ ਰਹੀਮ ਸਿੰਘ ਦੀ ਫ਼ੋਟੋ ਟਵੀਟ ਕੀਤੀ ਸੀ, ਅਤੇ ਕਿਹਾ ਸੀ ਕਿ ਉਹ ਖ਼ੁਸ਼ਕਿਸਮਤ ਨੇ ਕਿ ਡੇਰਾ ਮੁਖੀ ਉਨ੍ਹਾਂ ਦੇ ਗੁਆਂਢ ਵਿੱਚ ਆਏ ਹਨ। ਦਰਅਸਲ, ਕਥਿਤ ਮੁਲਾਕਾਤ ਨੂੰ ਲੈ ਕੇ SIT ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਅਕਸ਼ੇ ਕੁਮਾਰ ਸੁਰਖ਼ੀਆਂ ਵਿੱਚ ਹਨ। ਅਕਸ਼ੇ ਨੂੰ SIT ਨੇ ਪੁੱਛਗਿੱਛ ਲਈ ਸੰਮਨ ਕੀਤਾ ਹੈ।


ਸੰਮਨ ਮਿਲਣ ਤੋਂ ਬਾਅਦ ਅਕਸ਼ੇ ਨੇ ਟਵੀਟ ਕਰ ਰਾਮ ਰਹੀਮ ਨਾਲ ਕੋਈ ਜਾਣ-ਪਛਾਣ ਨਾ ਹੋਣ ਦੀ ਗਲ ਕਹੀ ਸੀ ਅਤੇ ਕਿਹਾ ਸੀ ਕਿ ਉਹ ਆਪਣੀ ਜ਼ਿੰਦਗੀ 'ਚ ਕਦੇ ਵੀ ਅਤੇ ਕਿਤੇ ਵੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਨਹੀਂ ਮਿਲੇ।ਉਨ੍ਹਾਂ ਸੋਸ਼ਲ ਮੀਡੀਆ ਤੋਂ ਇਹ ਪਤਾ ਲੱਗਣ ਦੀ ਗੱਲ ਕਹੀ ਸੀ ਕਿ ਗੁਰਮੀਤ ਰਾਮ ਰਹੀਮ ਕੁੱਝ ਵਕਤ ਲਈ ਮੁੰਬਈ 'ਚ ਉਨ੍ਹਾਂ ਦੇ ਇਲਾਕੇ 'ਚ ਜੁਹੂ ਦੇ ਨੇੜੇ ਰਿਹਾ ਪਰ ਅਕਸ਼ੇ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕਦੇ ਵੀ ਆਹਮਣੇ-ਸਾਹਮਣਾ ਨਹੀਂ ਹੋਇਆ।