ਨਾਭਾ ਦੀ ਨਵੀਂ ਅਨਾਜ ਮੰਡੀ 'ਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਗੰਨਮੈਨ ਪ੍ਰੇਮ ਚੰਦ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਦੀ ਡਕੈਤੀ ਕਰਨ ਵਾਲੇ ਦੋਵੇਂ ਵਿਅਕਤੀਆਂ ਨੂੰ ਪਟਿਆਲਾ ਪੁਲਸ ਨੇ ਸਿਰਫ 4 ਘੰਟਿਆਂ 'ਚ ਗ੍ਰਿਫਤਾਰ ਕਰ ਲਿਆ। ਦੋਵੇਂ ਲੁਟੇਰੇ ਸੰਗਰੂਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਜਗਦੇਵ ਸਿੰਘ ਉਰਫ ਤਾਰੀ (35) ਪੁੱਤਰ ਕਰਨੈਲ ਸਿੰਘ ਅਤੇ ਅਮਨਜੀਤ ਸਿੰਘ (32) ਵਾਸੀ ਸੰਗਰੂਰ ਵਜੋਂ ਹੋਈ ਹੈ। ਇਹ ਪੁਸ਼ਟੀ ਆਈ. ਜੀ. ਪਟਿਆਲਾ ਰੇਂਜ ਏ. ਐੱਸ. ਰਾਏ ਨੇ ਕੀਤੀ।ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀਆਂ ਤੋਂ ਲੁੱਟੇ ਗਏ 50 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।
ਇਸ ਤੋਂ ਇਲਾਵਾ ਗੰਨਮੈਨ ਪ੍ਰੇਮ ਚੰਦ ਤੋਂ ਖੋਹੀ ਰਾਈਫਲ, 32 ਬੋਰ ਦਾ ਨਾਜਾਇਜ਼ ਪਿਸਤੌਲ, ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਅਤੇ ਲੁੱਟ ਤੋਂ ਬਾਅਦ ਬਦਲੇ ਗਏ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੈਟ੍ਰਿਕ ਪਾਸ ਹਨ ਅਤੇ ਚੰਗੇ ਘਰਾਂ 'ਚੋਂ ਹਨ।
ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਇਸ ਸਫਲਤਾ ਲਈ ਪਟਿਆਲਾ ਪੁਲਸ ਨੂੰ ਇਕ ਲੱਖ ਰੁਪਏ ਦਾ ਕੈਸ਼ ਇਨਾਮ ਅਤੇ ਇਸ 'ਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਪਰਮੋਸ਼ਨ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਦੇਰ ਸ਼ਾਮ ਇਸ ਦਾ ਖੁਲਾਸਾ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਨਾਭਾ ਪੁਲਸ ਨੇ ਥੋੜ੍ਹੇ ਸਮੇਂ 'ਚ ਹੀ 4 ਹੱਤਿਆ ਅਤੇ 2 ਬੈਂਕ ਡਕੈਤੀਆਂ ਟਰੇਸ ਕੀਤੀਆਂ ਹਨ।
ਬੈਂਕ ਦੀ ਕੈਸ਼ ਵੈਨ ਦੇ ਡਰਾਇਵਰ ਇਕਬਾਲ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਬੈਂਕ ਸਾਹਮਣੇ ਕਾਰ ਰੋਕ ਕੇ ਕੈਸ਼ ਬੈਂਕ ਵਿੱਚ ਲਿਜਾਣ ਲੱਗੇ ਤਾਂ ਇੱਕ ਲੁਟੇਰੇ ਨੇ ਉਸ ਦੇ ਸਿਰ 'ਤੇ ਪਿਸਤੌਲ ਤਾਣ ਲਿਆ। ਉਸ ਨੇ ਦੱਸਿਆ ਕਿ ਦੂਜੇ ਨੇ ਬੈਂਕ ਦੇ ਗਾਰਡ ਨੂੰ ਗੋਲ਼ੀ ਮਾਰ ਦਿੱਤੀ ਅਤੇ ਪੈਸੇ ਖੋਹ ਕੇ ਭੱਜ ਗਏ। ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਖ਼ੁਦ ਲੁਟੇਰਿਆਂ ਨੂੰ ਫੜਨ ਵਿੱਚ ਰੁੱਝ ਗਏ ਸਨ। ਉਨ੍ਹਾਂ ਕੁਝ ਹੀ ਘੰਟਿਆਂ ਵਿੱਚ ਇਸ ਆਪ੍ਰੇਸ਼ਨ ਨੂੰ ਸਫ਼ਲਤਾ ਪੂਰਬਕ ਅੰਜਾਮ ਦਿੱਤਾ ਹੈ।