ਨੋਟਬੰਦੀ ਤੋਂ ਬਾਅਦ ਇਕ ਵਾਰ ਫਿਰ ਬਦਲਣਗੇ ਨੋਟ

Tags

ਸੂਤਰਾਂ ਅਨੁਸਾਰ ਸਰਕਾਰ ਨੋਟਾਂ ਦੀ ਉਮਰ ਹੋਰ ਜ਼ਿਆਦਾ ਵਧਾਉਣ ਲਈ ਪਲਾਸਟਿਕ ਦੇ ਨੋਟ ਬਜ਼ਾਰ ਵਿਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ 10 ਰੁਪਏ ਦੇ ਪਲਾਸਟਿਕ ਦੇ ਨੋਟ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰ ਸਕਦੀ ਹੈ। ਇਸ ਨੋਟ ਨੂੰ ਪਲਾਸਟਿਕ ਵਾਰਨਿਸ਼ ਨਾਲ ਬਣਾਇਆ ਜਾ ਰਿਹਾ ਹੈ। ਪਲਾਸਟਿਕ ਦੀ ਵਾਰਨਿਸ਼ ਹੋਣ ਕਾਰਨ ਨੋਟ ਫਟੇਗਾ ਨਹੀਂ ਅਤੇ ਨੋਟ ਪਾਣੀ 'ਚ ਵੀ ਖਰਾਬ ਨਹੀਂ ਹੋਵੇਗਾ। ਇਸ ਨੋਟ ਦੀ ਉਮਰ ਆਮ ਨੋਟ ਨਾਲੋਂ ਦੁੱਗਣੀ ਤੋਂ ਜ਼ਿਆਦਾ ਹੋਵੇਗੀ।

ਬਜ਼ਾਰ 'ਚ ਚਲ ਰਹੀ ਅਫਵਾਹਾਂ 'ਤੇ ਅਧਿਕਾਰੀਆਂ ਨੇ ਕਿਹਾ '2 ਹਜ਼ਾਰ ਦਾ ਨੋਟ ਬੰਦ ਨਹੀਂ ਹੋਵੇਗਾ। ਭਾਵੇਂ ਨੋਟਬੰਦੀ ਦਾ ਫਾਇਦਾ ਨਾ ਹੋਇਆ ਹੋਵੇ ਪਰ ਇਹ ਤਾਂ ਪਤਾ ਲੱਗ ਸਕਿਆ ਕਿ ਬਜ਼ਾਰ ਵਿਚ ਕਿੰਨੀ ਨਕਲੀ ਕਰੰਸੀ ਸੀ। ਨੋਟਬੰਦੀ ਤੋਂ ਆਈਆਂ ਮੁਸ਼ਕਲਾਂ 'ਤੇ ਹੁਣ ਕਾਬੂ ਪਾ ਲਿਆ ਗਿਆ ਹੈ। ਹੁਣ ਤਾਂ ਏ.ਟੀ.ਐੱਮ. 'ਚ ਕੈਸ਼ ਕ੍ਰੰਚ ਦੀ ਕੋਈ ਦਿੱਕਤ ਹੈ ਅਤੇ ਨਾ ਹੀ ਬੈਂਕਾਂ ਵਿਚ ਲਿਕੁਡਿਟੀ ਦੀ ਕਮੀ ਹੈ'।


ਸਰਕਾਰ ਨੇ ਨੋਟਾਂ 'ਤੇ ਲੱਗਣ ਵਾਲੀ ਲਾਗਤ 'ਚ ਕਮੀ ਲਿਆਉਣ ਲਈ ਨੋਟਾਂ ਦਾ ਅਕਾਰ ਛੋਟਾ ਕੀਤਾ ਜਿਸ ਨਾਲ ਲਾਗਤ 'ਚ ਕਰੀਬ 25% ਦੀ ਕਮੀ ਆਈ। ਇਕ ਕਾਗਜ਼ ਤੋਂ ਪਹਿਲਾਂ ਜਿਥੇ 40 ਨੋਟ ਬਣਦੇ ਸਨ ਹੁਣ ਉਸੇ ਕਾਗਜ਼ ਤੋਂ 50 ਨੋਟ ਬਣ ਰਹੇ ਹਨ।

ਨੋਟਾਂ ਦੀ ਛਪਾਈ ਲਈ ਵਰਤੀ ਜਾਣ ਵਾਲੀ ਸਿਆਹੀ(ਇੰਕ) ਹੁਣ ਦੇਸ਼ 'ਚ ਹੀ ਬਨਣੀ ਸ਼ੁਰੂ ਹੋ ਗਈ ਹੈ। ਨੋਟ ਦਾ ਅਕਾਰ ਛੋਟਾ ਹੋਣ ਕਾਰਨ ਟਰਾਂਸਪੋਰਟੇਸ਼ਨ ਲਾਗਤ ਵੀ ਘੱਟ ਹੋਈ ਹੈ। ਹਲਕੇ ਨੋਟ ਹੋਣ ਕਾਰਨ ਫ੍ਰੇਟ ਚਾਰਜਿਸ ਵਿਚ ਵੀ ਕਮੀ ਆਈ ਹੈ। ਇਸ ਲੜੀ ਦੇ ਤਹਿਤ ਸਰਕਾਰ ਲਾਗਤ ਘੱਟ ਕਰਨ ਲਈ 20 ਦੇ ਨੋਟ ਨੂੰ ਛੋਟਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਹ ਨੋਟ ਜਲਦੀ ਹੀ ਬਜ਼ਾਰ 'ਚ ਆ ਸਕਦਾ ਹੈ।