ਇੱਕ ਆਤਿਸ਼ਬਾਜ਼ੀ ਨੇ ਉਜਾੜਿਆ ਘਰ, ਕੌਣ ਦੇਵੇਗਾ ਗਰੀਬ ਦਾ ਘਰ

Tags

ਅੰਮ੍ਰਿਤਸਰ ਦੀ ਦੇਵੀ ਵਾਲੀ ਗਲੀ ‘ਚ ਸਥਿਤ ਤਿੰਨ ਮੰਜ਼ਿਲਾਂ ਘਰ ਨੂੰ ਆਤਿਸ਼ਬਾਜ਼ੀ ਕਾਰਨ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਦੱਸਿਆ ਕਿ ਇਕ ਆਤਿਸ਼ਬਾਜ਼ੀ ਉੱਡਦੀ ਹੋਈ ਆਈ ਤੇ ਉਨ੍ਹਾਂ ਦੇ ਘਰ ਦੀਆਂ ਸਾਰੀਆਂ ਖੁਸ਼ੀਆਂ ਉਡਾ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਉਸ ਦੀ ਬੇਟੀ ਘਰ ‘ਚ ਇਕੱਲੀ ਸੀ ਪਰ ਗਨੀਮਤ ਰਹੀ ਕਿ ਇਸ ਅੱਗ ‘ਚੋਂ ਉਹ ਬੱਚ ਗਈ।ਅੱਗ ਇਨੀਂ ਭਿਆਨਕ ਸੀ ਕਿ ਤਿੰਨ ਮੰਜ਼ਿਲਾਂ ਘਰ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਪੁਲਸ ਕਰਮਚਾਰੀਆਂ,ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਬੁਝਾਇਆ। ਇਸ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 6 ਗੱਡੀਆਂ ਲੱਗੀਆਂ। ਆਤਿਸ਼ਬਾਜ਼ੀ ਚਲਾ ਕੇ ਹਾਸਲ ਕੀਤੀ ਦੋ ਮਿੰਟਾਂ ਦੀ ਖੁਸ਼ੀ ਇਸ ਘਰ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਈ। ਇਕ ਝਟਕੇ ‘ਚ ਜਿਸ ਦਾ ਸਭ ਕੁਝ ਬਰਬਾਦ ਹੋ ਜਾਵੇ ਉਹ ਰੋਵੇ ਨਾ ਤਾਂ ਹੋਰ ਕੀ ਕਰੇ ਪਰ ਲੋਕ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਕਿਸੇ ਦੀ ਪਰਵਾਹ ਨਹੀਂ ਕਰਦੇ, ਚਾਹੇ ਉਹ ਵਾਤਾਵਰਣ ਹੋਵੇ ਜਾਂ ਫਿਰ ਕਿਸੇ ਦਾ ਆਸ਼ਿਆਨਾ।

ਦੀਵਾਲੀ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੇ ਪਟਾਕੇ ਚਲਾਉਣੇ ਬੰਦ ਨਹੀਂ ਕੀਤੇ।ਇਹਨਾਂ ਪਟਾਕਿਆਂ ਦੀ ਵਜ੍ਹਾ ਨਾਲ ਹੀ ਕਿੰਨੇ ਲੋਕਾਂ ਦੇ ਘਰਾਂ ਤੇ ਗੋਦਾਮਾਂ ਨੂੰ ਅੱਗ ਲੱਗੀ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਦੇਵੀ ਵਾਲੀ ਗਲੀ ਵਿੱਚ ਇੱਕ ਘਰ ‘ਚ ਭਿਆਨਕ ਅੱਗ ਲੱਗੀ। ਜਿਸ ਨਾਲ ਘਰ ਦੀਆਂ ਦੋ ਮੰਜਿਲਾਂ ਅੱਗ ਦੀ ਚਪੇਟ ਵਿੱਚ ਆ ਗਈਆਂ। ਘਰ ਦਿ ਮਾਲਕਿਨ ਦਾ ਕਹਿਣਾ ਹੈਘਰ ਵਿੱਚ ਉਸਦੀ ਧੀ ਇੱਕਲੀ ਸੀ ਤੇ ਉਹ ਖੁਦ ਮੰਦਿਰ ਗਈ ਹੋਈ ਸੀ।ਜਦੋਂ ਉਹ ਵਾਪਸ ਆਈ ਤਾਂਘਰ ਨੂੰ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਪਹਿਲਾਂ ਉਹਨਾਂ ਆਪਣੀ ਕੁੜੀ ਨੂੰ ਬਾਹਰ ਕੱਡਿਆ ਤੇ ਦਮਕਲ ਕਰਮੀਆਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਦਮਕਲ ਕਰਮੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ।

ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਪ੍ਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਵੀ ਲੋਕਾਂ ਨੇ ਪਟਾਕੇ ਚਲਾਏ।ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਲੋਕਾਂ ਨੇ ਵੀ ਅਪੀਲ ਕੀਤੀ ਹੈ ਕਿ ਹੁਣ ਆਤਿਸ਼ਬਾਜੀਆਂ ਬੰਦ ਕਰ ਦੇਣੀ ਚਾਹੀਦੀਆਂ ਹਨ ਕਿਉਂਕਿ ਇਹਨਾਂ ਨਾਲ ਕਿੰਨਾ ਹੀ ਨੁਕਸਾਨ ਹੁੰਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਮਲੋਟ ਦੇ ਗੁਰੂ ਰਵਿਦਾਸ ਨਗਰ ਵਿੱਚ ਇੱਕ ਐਸ.ਕੇ ਟਰੇਡਿੰਗ ਕੰਪਨੀ ਦੇ ਨਾਮ ਉੱਤੇ ਚੱਲ ਰਹੇ ਚਮੜੇ ਦੇ ਗੁਦਾਮ ਵਿੱਚ ਰਾਤ ਕਰੀਬ ਇੱਕ ਵਜੇ ਅਚਾਨਕ ਅੱਗ ਲੱਗ ਗਈ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ।

ਜਦੋਂ ਮਲੋਟ ਫਾਇਰ ਬ੍ਰਿਗੇਡ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਹ ਆਪਣੇ ਮੁਲਾਜਮਾਂ ਸਮੇਤ ਅੱਗ ‘ਤੇ ਕਾਬੂ ਪਾਉਣ ਪਹੁੰਚੇ।ਉੱਥੇ ਹੀ ਕੰਪਨੀ ਦੇ ਮਾਲਕ ਮੁਤਾਬਿਕ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚਮੜੇ ਦਾ ਇਹ ਗੋਦਾਮ ਘਨੀ ਆਬਾਦੀ ਵਾਲੇ ਇਲਕੇ ‘ਚ ਚੱਲ ਰਿਹਾ ਸੀ। ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਕਿਸੇ ਪਟਾਖੇ ਦੀ ਚਿੰਗਾਰੀ ਨਾਲ ਹੀ ਇਹ ਹਾਦਸਾ ਹੋਇਆ ਹੋਵੇਗਾ। ਖੈਰ ਅਜਿਹੇ ਗੋਦਾਮ ਆਬਾਦੀ ਵਾਲੇ ਇਲਾਕੇ ਤੋਂ ਦੂਰ ਹੋਣੇ ਚਾਹੀਦੇ ਹਨ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।