ਪ੍ਰਕਾਸ਼ ਸਿੰਘ ਬਾਦਲ ਦੀ 'ਸ਼ਰਮਨਾਕ' ਵੀਡਿਓ ਵਾਇਰਲ

Tags

ਚੰਡੀਗੜ੍ਹ: ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਸਿੰਘ ਬਾਦਲ ਪਹਿਲਾਂ ਹੀ ਪਾਰਟੀ ਵਿੱਚ ਬਗ਼ਾਵਤੀ ਸੁਰਾਂ ਨਾਲ ਜੂਝ ਰਹੇ ਸਨ ਕਿ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਬਾਦਲ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਇਹ ਵਿਵਾਦ ਉਨ੍ਹਾਂ ਦੀ ਇੱਕ ਵੀਡੀਓ ’ਤੇ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੇ ਨਾਂ ਨਾਲ ‘ਸੰਤ ਸਿਪਾਹੀ’ ਜੋੜ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਟਿਉਬ ਦੇ ਪੇਜ ’ਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਸਬੰਧੀ ਸ਼ੇਅਰ ਕੀਤੀ ਇਸ ਵੀਡੀਓ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ‘ਸੰਤ ਸਿਪਾਹੀ ਸ. ਪ੍ਰਕਾਸ਼ ਸਿੰਘ ਬਾਦਲ’ ਸ਼ਬਦ ਲਿਖਿਆ ਗਿਆ ਹੈ, ਜਿਸ ’ਤੇ ਲੋਕ ਖਾਸਾ ਵਿਰੋਧ ਜਤਾ ਰਹੇ ਹਨ।

ਇਸ ਵੀਡੀਓ ਦੇ ਸ਼ੇਅਰ ਹੋਣ ਬਾਅਦ ਸੰਤ ਸਮਾਜ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਥਕ ਹਲਕਿਆਂ ਵਿੱਚ ਇਸ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਲੋਕ ਪਹਿਲਾਂ ਹੀ ਬੇਅਦਬੀ ਮਾਮਲੇ ਤੇ ਗੋਲ਼ੀਕਾਂਡ ਦੇ ਮਾਮਲਿਆਂ ਬਾਰੇ ਬਾਦਲ ਪਰਿਵਾਰ ਤੋਂ ਖ਼ਫਾ ਸਨ, ਹੁਣ ਇਹ ਵਿਵਾਦ ਪ੍ਰਕਾਸ਼ ਸਿੰਘ ਬਾਦਲ ਲਈ ਵੱਡੀ ਚੁਣੌਤੀ ਸਾਬਿਤ ਹੋਏਗਾ।