ਲੋਕਾਂ ਤੋਂ ਛੁਪਾਇਆ ਜਾ ਰਿਹਾ ਅੰਮ੍ਰਿਤਸਰ ਰੇਲ ਹਾਦਸੇ ਦਾ ਇਹ ਕੌੜਾ ਸੱਚ- ਦੇਖੋ ਕੀ ਹੈ ਸਚਾਈ

Tags

ਜੌੜਾ ਫਾਟਕ ’ਤੇ ਦੁਸਹਿਰੇ ਵਾਲੇ ਦਿਨ ਹੋਏ ਹਾਦਸੇ ਵਿੱਚ ਮਰਨ ਵਾਲਿਆਂ ਦਾ ਸਰਕਾਰੀ ਅੰਕੜਾ 62 ਦੱਸਿਆ ਜਾ ਰਿਹਾ ਹੈ, ਪਰ ਅਸਲ ਵਿੱਚ ਇਹ ਅੰਕੜਾ ਇਸ ਤੋਂ ਕਿਤੇ ਵੱਧ ਹੈ। ਜੌੜਾ ਫਾਟਕ ’ਤੇ ਧਰਨਾ ਦੇ ਰਹੇ ਲੋਕ ਇਹੀ ਕਹਿ ਰਹੇ ਹਨ ਕਿ ਸਰਕਾਰ ਬਚਣ ਲਈ ਇਸ ਅੰਕੜੇ ਨੂੰ ਘਟਾ ਕੇ ਦੱਸ ਰਹੀ ਹੈ।'ਦੈਨਿਕ ਭਾਸਕਰ' ਦੀ 5 ਮੈਂਬਰੀ ਟੀਮ ਨੇ ਦੋ ਦਿਨ ਕ੍ਰਿਸ਼ਨਾ ਨਗਰ, ਮੋਹਕਮਪੁਰਾ, ਦਸਮੇਸ਼ ਸਨਗਰ, ਰਸੂਲਪੁਰ ਕਲਰਾਂ, ਸੁੰਦਰ ਨਗਰ, ਪ੍ਰੀਤ ਨਗਰ, ਜੱਜ ਨਗਰ, ਤੇ ਧਰਮਪੁਰਾ ਦੀਆਂ 97 ਗਲ਼ੀਆਂ ਵਿੱਚ ਜਾ ਕੇ ਛਾਣਬੀਣ ਕੀਤੀ।

ਇਸ ਦੌਰਾਨ ਉਨ੍ਹਾਂ ਨੂੰ ਅਜਿਹੇ ਤਿੰਨ ਪਰਿਵਾਰਾਂ ਬਾਰੇ ਪਤਾ ਲੱਗਾ ਜਿਨ੍ਹਾਂ ਦੇ ਮੈਂਬਰ ਹਾਦਸੇ ਵਿੱਚ ਮਾਰੇ ਗਏ ਪਰ ਉਨ੍ਹਾਂ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਸੇ ਲਿਸਟ ਵਿੱਚ ਸ਼ਾਮਲ ਨਹੀਂ ਹਨ, ਜਦਕਿ ਇਹ ਨਾਂ ਹਸਪਤਾਲਾਂ ਦੀ ਪੋਸਟਮਾਰਟਮ ਲਿਸਟ ਤੇ ਸ਼ਮਸ਼ਾਨਘਾਟਾਂ ਦੇ ਰਜਿਸਟਰਾਂ ਵਿੱਚ ਸ਼ਾਮਲ ਹਨ।

ਹਾਦਸੇ ਦੇ ਬਾਅਦ ਹਸਪਤਾਲਾਂ ਵਿੱਚ ਇਲਾਜ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ ਵੀ ਇਸ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਾਦਸੇ ਦੇ ਚਾਰ ਦਿਨ ਬਾਅਦ ਵੀ ਪ੍ਰਸ਼ਾਸਨ ਦਾ ਇਹ ਰਵੱਈਆ ਪਹਿਲਾਂ ਤੋਂ ਹੀ ਦੁਖ਼ੀ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ।

ਕੇਸ 1: ਨਾਂ- ਸਨੀ

ਉਮਰ- 17 ਸਾਲ

ਪਤਾ- ਜੌੜਾ ਫਾਟਕ, ਪਿਆਰਾ ਸਿੰਘ ਸਰਪੰਚ ਵਾਲਾ ਚੌਕ

ਸਨੀ ਵੀ ਦੁਸ਼ਹਿਰੇ ਵਾਲੇ ਦਿਨ ਹਾਦਸੇ ਦਾ ਸ਼ਿਕਾਰ ਹੋਇਆ ਸੀ ਪਰ ਉਸ ਦਾ ਨਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਲਿਸਟ ਵਿੱਚ ਸ਼ਾਮਲ ਨਹੀਂ। ਮਾਂ-ਪਿਓ ਦਾ ਇਕਲੌਤਾ ਵਾਰਸ ਸਨੀ ਮਜਦੂਰੀ ਕਰਕੇ ਪਰਿਵਾਰ ਦੀ ਮਦਦ ਕਰਦਾ ਸੀ। ਪਿਤਾ ਦਰਸ਼ਨ ਸਿੰਘ ਰਿਕਸ਼ਾ ਚਲਾਉਂਦੇ ਹਨ। ਉਸ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਤੇ ਸਸਕਾਰ ਸ਼ਿਵਪੁਰੀ ਵਿੱਚ ਹੋਇਆ ਹੈ।

ਕੇਸ 2: ਨਾਂ- ਬੁੱਧਰਾਮ

ਉਮਰ- 41 ਸਾਲ

ਪਤਾ- ਮੰਦਰ ਵਾਲੀ ਗਲ਼ੀ, ਪ੍ਰੀਤ ਨਗਰ, ਮੋਹਕਮਪੁਰਾ, ਅੰਮ੍ਰਿਤਸਰ

ਹਾਦਸੇ ਦੇ ਦੋ ਘੰਟੇ ਪਹਿਲਾਂ ਆਪਣੇ ਸਾਂਢੂ ਦਿਨੇਸ਼ ਕੋਲ ਆਏ ਯੂਪੀ ਦੇ ਬੁੱਧਰਾਮ ਦਾ ਨਾਂ ਵੀ ਲਿਸਟ ਵਿੱਚ ਸ਼ਾਮਲ ਨਹੀਂ। ਹਾਦਸੇ ਵਿੱਚ ਬੁੱਧਰਾਮ ਸਣੇ ਦਿਨੇਸ਼ ਦਾ ਮੁੰਡਾ ਅਭਿਸ਼ੇਕ (10) ਦੀ ਵੀ ਮੌਤ ਹੋ ਗਈ ਸੀ। ਬੁੱਧਰਾਮ ਦੀ ਪਤਨੀ ਰਾਧਾ ਤੇ ਦਿਨੇਸ਼ ਦੀ ਪਤਨੀ ਪ੍ਰੀਤੀ ਜ਼ਖ਼ਮੀ ਹੈ। ਬੁੱਧਰਾਮ ਦਾ ਸਸਕਾਰ ਦੁਰਗਿਆਨਾ ਤੀਰਥ ਵਿੱਚ ਹੋਇਆ ਹੈ।

ਕੇਸ 3: ਨਾਂ- ਕ੍ਰਿਸ਼ਨ ਕੁਮਾਰ

ਉਮਰ- 24 ਸਾਲ

ਪਤਾ- ਜੌੜਾ ਫਾਟਕ, 40 ਖੂਹ, ਰਸੂਲਪੁਰ ਕਲਰਾਂ

ਹਾਦਸੇ ਵਿੱਚ ਜ਼ਖ਼ਮੀ ਕ੍ਰਿਸ਼ਨ ਦੀ ਮੌਸਵਾਰ ਸਵੇਰੇ 7 ਵਜੇ ਨਿਊ ਲਾਈਫ ਕੇਅਰ ਵਿੱਚ ਮੌਤ ਹੋ ਗਈ। ਉਸ ਦਾ ਨਾਮ ਨਾ ਤਾਂ ਜ਼ਖ਼ਮੀਆਂ ਵਿੱਚ ਹੈ ਤੇ ਨਾ ਹੀ ਮ੍ਰਿਤਕਾਂ ਵਿੱਚ। ਉਸ ਦੇ ਭਰਾ ਵਿੱਕੀ ਨੇ ਦੱਸਿਆ ਕਿ ਹਾਦਸੇ ਦੌਰਾਨ ਉਹ ਡਿੱਗ ਗਿਆ ਤੇ ਭੀੜ ਉਸ ਦੇ ਉੱਤੋਂ ਨਿਕਲ ਗਈ। ਇਸ ਪਿੱਛੋਂ ਜ਼ਖ਼ਮੀ ਹਾਲਤ ਵਿੱਚ ਉਹ ਉਸਨੂੰ ਹਸਪਤਾਲ ਲੈ ਗਏ। ਸੋਮਵਾਰ ਨੂੰ ਜਦੋਂ ਉਹ ਸਸਕਰ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਉਸਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।