ਇਸ ਕੁੜੀ ਨੇ ਅੱਖੀਂ ਦੇਖਿਆ ਸੀ ਰੇਲ ਹਾਦਸੇ ਦਾਂ ਖੌਫਨਾਕ ਮੰਜਰ, ਪਰ ਜਦੋਂ ਘਰ ਵਾਪਿਸ ਪਰਤੀ ਤਾਂ

Tags

ਮੋਹਕਮਪੁਰਾ ਬਿੱਲੇ ਵਾਲਾ ਚੌਕ ’ਚ ਆਪਣੇ ਪੇਕੇ ਘਰ ਦੁਸਹਿਰਾ ਦੇਖਣ ਆਈ 20 ਸਾਲ ਦੀ ਰਿੰਪੀ ਦੇ ਦਿਮਾਗ ਦੀ ਨਾੜੀ ਫਟ ਜਾਣ ਨਾਲ ਪਿਛਲੀ ਰਾਤ ਇਕ ਨਿੱਜੀ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਰਿੰਪੀ ਦੇ ਭਰਾ ਦੀਪਕ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 6 ਮਹੀਨੇ ਪਹਿਲਾਂ ਨਿਊ ਅੰਮ੍ਰਿਤਸਰ ਵਿਖੇ ਹੋਇਆ ਸੀ, ਉਹ ਵਿਆਹ ਤੋਂ ਬਾਅਦ ਪਹਿਲਾ ਦੁਸਹਿਰਾ ਦੇਖਣ ਲਈ ਆਪਣੇ ਪੇਕੇ ਘਰ ਆਈ ਸੀ।

ਉਸ ਨੇ ਜੌਡ਼ਾ ਫਾਟਕ ਵਿਖੇ ਹੋਏ ਰੇਲ ਹਾਦਸੇ ਦਾ ਸਾਰਾ ਮੰਜ਼ਰ ਆਪਣੀਅਾਂ ਅੱਖਾਂ ਨਾਲ ਦੇਖਿਆ, ਜਿਸ ਦਾ ਵਾਕਿਆ ਉਸ ਦੀਆਂ ਅੱਖਾਂ ’ਚੋਂ ਨਹੀਂ ਉਤਰ ਰਿਹਾ ਸੀ, ਜਿਸ ਨਾਲ ਜਦੋਂ ਉਹ ਘਟਨਾ ਤੋਂ ਬਾਅਦ ਘਰ ਪਰਤੀ ਤਾਂ ਉਹ ਸਿਰ ’ਚ ਦਰਦ ਹੋਣ ਬਾਰੇ ਕਹਿਣ ਲੱਗੀ ਤੇ ਅਚਾਨਕ ਉਸ ਦੇ ਦਿਮਾਗ ਦੀ ਨਾਡ਼ੀ ਫਟ ਗਈ, ਜਿਸ ਨਾਲ ਉਸ ਦੇ ਮੁੂੰਹ ’ਚੋਂ ਖੂੁਨ ਆਉਣ ਲੱਗ ਪਿਆ।

ਰਿੰਪੀ ਨੂੰ ਮੌਕੇ ’ਤੇ ਸਥਾਨਕ ਹਸਪਤਾਲ ’ਚ ਲਿਜਾਇਆ ਗਿਆ, ਜਿਸ ਨੂੰ ਬਾਅਦ ਵਿਚ ਉਥੋਂ ਕਿਸੇ ਹੋਰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ, ਜਿਸ ਨਾਲ ਪੇਕੇ ਅਤੇ ਸਹੁਰੇ ਘਰ ਵਿਚ ਸੋਗ ਛਾ ਗਿਆ ਤੇ ਸਹੁਰੇ ਘਰ ਨਿਊ ਅੰਮ੍ਰਿਤਸਰ ’ਚ ਉਸ ਦੀ ਲਾਸ਼ ਪੁੱਜੀ, ਜਿਸ ਦਾ ਦੁਪਹਿਰ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ। 


ਜਦੋਂ ਮਾਂ ਮਨਜੀਤ ਕੌਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪੁੱਤਰੀ ਇਸ ਦੁਨੀਆ ਵਿਚ ਨਹੀਂ ਰਹੀ ਤਾਂ ਉਹ ਸੋਗ ਵਿਚ ਡੁੱਬ ਗਈ। ਮਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਨੇ ਆਪਣੇ ਹੱਥਾਂ ਨਾਲ ਆਪਣੀ ਬੇਟੀ ਦਾ ਵਿਆਹ ਕੀਤਾ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਅੱਜ ਇਹ ਦਿਨ ਦੇਖਣ ਨੂੰ ਮਿਲੇਗਾ। ਰਿੰਪੀ ਦੀ ਮੌਤ ਨਾਲ ਸਾਰੇ ਇਲਾਕੇ ਵਿਚ ਸੋਗ ਛਾ ਗਿਆ ਤੇ ਸਾਰਿਅਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ।