ਦੇਖੋ ਕਿੱਥੇ ਖੜ੍ਹੀ ਹੈ 59 ਲੋਕਾਂ ਦੀ ਜਾਨ ਲੈਣ ਵਾਲੀ ਖੂਨੀ ਟ੍ਰੇਨ

Tags

ਅੰਮ੍ਰਿਤਸਰ ਵਿਚ ਜਿਸ ਡੀ. ਐੱਮ. ਯੂ. ਰੇਲ ਗੱਡੀ ਦੇ ਹੇਠਾਂ ਆਉਣ ਨਾਲ 59 ਵਿਅਕਤੀ ਕੁਝ ਹੀ ਪਲਾਂ ਵਿਚ ਮੌਤ ਦੇ ਮੂੰਹ ਵਿਚ ਜਾ ਪਏ ਸਨ, ਉਸ ਖੂਨੀ ਰੇਲ ਗੱਡੀ ਨੂੰ ਹੁਣ ਸਖਤ ਸੁਰੱਖਿਆ ’ਚ ਅਟਾਰੀ ਸਰਹੱਦ ’ਤੇ ਰੇਲਵੇ ਯਾਰਡ ਵਿਚ ਖੜ੍ਹਾ ਕਰ ਦਿੱਤਾ ਗਿਆ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਇਸ ਰੇਲ ਗੱਡੀ ਦੇ ਲਗਭਗ 3-4 ਡੱਬਿਆਂ ਦੇ ਹੇਠਾਂ ਅਜੇ ਵੀ ਮਨੁੱਖੀ ਅੰਗ ਫਸੇ ਹੋਏ ਹਨ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਇਸ ਰੇਲ ਗੱਡੀ ਨੂੰ ਸ਼ਨੀਵਾਰ ਨੂੰ ਹੀ ਅਟਾਰੀ ਪਹੁੰਚਾ ਦਿੱਤਾ ਗਿਆ ਸੀ।

ਟਰੇਨ ਨੂੰ ਜਿਸ ਥਾਂ ’ਤੇ ਖੜ੍ਹਾ ਕੀਤਾ ਗਿਆ ਹੈ, ਉਥੋਂ ਦਾ ਟਰੈਕ ਕਦੇ ਭਾਰਤ ਤੇ ਪਾਕਿਸਤਾਨ ਨੂੰ ਆਪਸ ਵਿਚ ਜੋੜਦਾ ਸੀ। ਦੱਸਦੇ ਹਨ ਕਿ ਇਸ ਟਰੈਕ ’ਤੇ ਪਾਕਿ-ਭਾਰਤ ਦੇ ਬਟਵਾਰੇ ਦੌਰਾਨ ਕਾਫੀ ਖੂਨ-ਖਰਾਬਾ ਹੋਇਆ ਸੀ, ਉਸ ਮਗਰੋਂ ਹੁਣ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਰੇਲਵੇ ਯਾਰਡ ਦੇ ਟਰੈਕ ’ਤੇ ਖੂਨ ਦੇ ਛਿੱਟੇ ਪਏ ਹਨ। ਯਾਰਡ ਦਾ ਇਹ ਰੇਲਵੇ ਟਰੈਕ ਆਜ਼ਾਦੀ ਤੋਂ ਬਾਅਦ ਬੰਦ ਹੋਇਆ ਹੈ। ਕਈ ਦਹਾਕਿਆਂ ਤੋਂ ਇਸ ਟਰੈਕ ’ਤੇ ਕੋਈ ਵੀ ਟਰੇਨ ਖੜ੍ਹੀ ਨਹੀਂ ਹੋਈ, ਜਦਕਿ ਇਸ ਹਾਦਸੇ ਮਗਰੋਂ ਖੂਨੀ ਟਰੇਨ ਨੂੰ ਸਿੱਧਾ ਇਸ ਟਰੈਕ ’ਤੇ ਖੜ੍ਹਾ ਕਰ ਦਿੱਤਾ ਗਿਆ। ਇਸ ਟਰੇਨ ਦੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਫਾਈ ਚੱਲ ਰਹੀ ਹੈ।