ਨਵਜੋਤ ਸਿੱਧੂ ਨੇ ਫੇਰ ਕੱਢ ਲਿਆਂਦਾ ਨਵਾਂ ਸੱਪ

Tags

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਲਾਸ਼ਾਂ ਉੱਪਰ ਰਾਜਨੀਤੀ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਉਹ ਤਾਂ ਫਿਰ ਵੀ ਪੀੜਤਾਂ ਦੀ ਮਦਦ ਕਰ ਰਹੇ ਹਨ ਪਰ ਅਕਾਲੀਆਂ ਕੋਲ ਹਰਾਮ ਦੇ ਪੈਸੇ ਹਨ ਤੇ ਫਿਰ ਵੀ ਇਨ੍ਹਾਂ ਦਾ ਚਿੜੀ ਜਿੰਨਾ ਦਿਲ ਨਹੀਂ ਕਿ ਇਹ ਕਿਸੇ ਦੀ ਮਦਦ ਕਰ ਸਕਣ। ਇਨ੍ਹਾਂ ਨੂੰ ਸਿਰਫ ਲਾਸ਼ਾਂ ਉੱਪਰ ਰਾਜਨੀਤੀ ਕਰਨੀ ਹੀ ਆਉਂਦਾ ਹੈ।

ਡੇਰਾ ਸਾਧ ਨੂੰ ਮੁਆਫੀ ਅਤੇ ਬੇਅਦਬੀ ਮਾਮਲੇ ਦਾ ਹਵਾਲਾ ਦੇ ਕੇ ਟਕਸਾਲੀ ਆਗੂ ਇਕ-ਇਕ ਕਰਕੇ ਅਕਾਲੀ ਦਲ ਦਾ ਪੱਲਾ ਛੱਡਦੇ ਜਾ ਰਹੇ ਹਨ। ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਜਿਥੇ ਵਿਰੋਧੀ ਪਾਰਟੀਆਂ ਮਜ਼ਬੂਤ ਹੋ ਰਹੀਆਂ ਹਨ, ਉਥੇ ਹੀ ਨਵਜੋਤ ਸਿੱਧੂ ਵੀ ਇਸ ਮਾਮਲੇ 'ਤੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ 'ਤੇ ਖੂਬ ਹਮਲੇ ਬੋਲੇ ਹਨ। ਸਿੱਧੂ ਨੇ ਟਕਸਾਲੀਆਂ ਵਲੋਂ ਅਕਾਲੀ ਦਲ ਤੋਂ ਕਿਨਾਰਾ ਕਰਨ ਦਾ ਕਾਰਨ ਵੀ ਸੁਖਬੀਰ-ਮਜੀਠੀਆ ਦੀ ਜੋੜੀ ਨੂੰ ਦੱਸਿਆ ਹੈ। ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਅਕਾਲੀ ਦਲ ਨੂੰ ਆਪਣੀ ਜਾਇਦਾਦ ਬਣਾਇਆ ਹੋਇਆ ਹੈ। ਜਿਸ ਦਾ ਖਮਿਆਜ਼ਾ ਅੱਜ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ।