ਜੋ ਕੰਮ ਨਾ ਕਰ ਸਕੀ ਕੈਪਟਨ ਸਰਕਾਰ, ਇਸ ਭਿਖਾਰੀ ਨੇ ਕਰ ਦਿਖਾਇਆ

Tags

ਗਰੀਬੀ ਕਰਕੇ ਕਈ ਲੋਕ ਆਪਣਾ ਢਿੱਡ ਭਰਨ ਲਈ ਭੀਖ ਮੰਗਦੇ ਹਨ ਪਰ ਪਠਾਨਕੋਟ ਵਿੱਚ ਇੱਕ ਅਜਿਹਾ ਭਿਖਾਰੀ ਹੈ ਜੋ ਲੋਕਾਂ ਨਾਲ ਦੁੱਖ ਵੀ ਵੰਡਾਉਂਦਾ ਹੈ। ਇਹ ਭਿਖਾਰੀ ਇਸ ਸੋਚ ਨੂੰ ਮੰਨਦਾ ਹੈ ਕਿ ਜੀਵਨ ਸਾਦਾ ਹੋਚੇ ਪਰ ਸੋਚ ਉੱਚੀ ਹੋਵੇ। ਇਸ ਭਿਖਾਰੀ ਨੇ 10-10 ਰੁਪਏ ਇਕੱਠੇ ਕਰਕੇ ਇੱਕ ਪੁਲੀ ਬਣਵਾਈ ਹੈ ਜੋ ਕਿ ਸਰਕਾਰ ਦਾ ਕੰਮ ਸੀ। ਇਸ ਭੀਖਾਰੀ ਦਾ ਨਾਮ ਰਾਜੂ ਹੈ, ਇਸ ਬਾਰੇ ਬਾਕੀ ਥੱਲੇ ਵੀਡੀਓ ਵਿੱਚ ਜਾ ਕੇ ਦੇਖੋ ਅਤੇ ਸ਼ੇਅਰ ਕਰਨਾ ਨਾ ਭੁਲਣਾ।

ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਖੁਦ ਪ੍ਰੇਸ਼ਾਨੀ ਵਿਚ ਹੋਣ ਦੇ ਬਾਵਜੂਦ ਦੂਜਿਆਂ ਦੀ ਮਦਦ ਲਈ ਅੱਗੇ ਆਉਂਦੇ ਹਨ। ਅਜਿਹੇ ਵਿਅਕਤੀ ਤੋਂ ਮਦਦ ਦੀ ਆਸ ਤਾਂ ਬਿਲਕੁੱਲ ਨਹੀਂ ਕੀਤੀ ਜਾਂਦੀ, ਜਿਸ ਦਾ ਖੁਦ ਗੁਜ਼ਾਰਾ ਰੋਜ਼ਾਨਾ ਭੀਖ ਮੰਗਣ 'ਤੇ ਹੁੰਦਾ ਹੋਵੇ ਉਹ ਚਾਹੁੰਦਾ ਤਾਂ ਆਪਣੇ ਉੱਪਰ ਵੀ ਇਹ ਰਕਮ ਖਰਚ ਕਰ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਭਿਖਾਰੀ ਵਲੋਂ ਪੁੱਟੇ ਗਏ ਇਸ ਕਦਮ ਨੇ ਉਨ੍ਹਾਂ ਨੂੰ ਚਰਚਾ ਵਿਚ ਲਿਆ ਕੇ ਰੱਖ ਦਿੱਤਾ ਹੈ ਅਤੇ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ।