ਸਾਹਮਣੇ ਆ ਗਈ ਇਸ ਫੋਟੋ ਦੀ ਸੱਚਾਈ-ਜਾਣੋ ਕੌਣ ਹੈ ਇਹ ਕੁੜੀ? ਦੇਖੋ ਪੂਰਾ ਮਾਮਲਾ

Tags

ਕੁਝ ਦਿਨਾਂ ਤੋਂ ਸੋਸ਼ਲ ਮੀਡੀਟੇ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ 4 ਸਿੰਘ ਜਿਨਾਂ ਚੋਂ 3 ਨੇ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਹੈ,ਉਹ ਇੱਕ ਬੱਚੀ ਨਾਲ ਫੋਟੋ ਕਰਵਾ ਰਹੇ ਹਨ। ਇਸ ਫੋਟੋ ਨੂੰ ਇੱਕ ਹਰਨੇਕ ਸਿੰਘ ਨੇਕੀ ਨੇ ਆਪਣੀ ਫੇਸਬੁੱਕ ਪ੍ਰੋਫ਼ਾਈਲ ਤੇ ਪਾ ਦਿੱਤਾ ਤੇ ਨਿਹੰਗ ਸਿੰਘਾਂ ਬਾਰੇ ਗਲਤ ਭਾਸ਼ਾ ਵਰਤੀ ਕਿ ਦੇਖੋ ਨਿਹੰਗ ਕੀ ਕਰ ਰਹੇ !! ਲੋਕਾਂ ਨੇ ਥੱਲੇ ਭੱਦੇ ਤੇ ਅਸ਼ਲੀਲ ਕਮੈਂਟ ਕੀਤੇ ਤੇ ਫੋਟੋ ਬਾਰੇ ਅਤੇ ਨਿਹੰਗ ਸਿੰਘਾਂ ਬਾਰੇ ਗੰਦੀਆਂ ਗਾਲਾਂ ਕੱਢੀਆਂ। ਇਸ ਮਾਮਲੇ ਤੇ ਹੁਣ ਇਹਨਾਂ ਫੋਟੋ ਵਾਲੇ ਸਿੰਘਾਂ ਚੋਂ ਇੱਕ ਸਿੰਘ ਨੇ ਫੇਸਬੁੱਕ ਤੇ ਸਾਰੀ ਸੱਚਾਈ ਬਿਆਨ ਕੀਤੀ ਹੈ।

ਇਸ ਵੀਰ ਅਨੁਸਾਰ ਇਹ ਬੱਚੀ ਉਹਨਾਂ ਦੀ ਪਰਿਵਾਰਿਕ ਮੈਂਬਰ ਹੈ ਜੋ ਵਿਦੇਸ਼ ਤੋਂ ਆਈ ਹੈ। ਓਹਦੇ ਨਾਲ ਅਸੀਂ ਫੋਟੋ ਕਰਵਾ ਰਹੇ ਸਨ ਤਾਂ ਉਹ ਸੰਗਦੀ ਫੋਟੋ ਨਹੀਂ ਕਰਵਾ ਰਹੀ ਸੀ ਤੇ ਜਿਸ ਕਰਕੇ ਅਸੀਂ ਉਸਦੇ ਹੱਥ ਫੜਕੇ ਇਹ ਫੋਟੋ ਕਰਵਾਈ।ਹਰਨੇਕ ਨੇਕੀ ਨੇ ਇਹ ਫੋਟੋ ਫੇਸਬੁੱਕ ਤੇ ਪੋਸਟ ਕਰਕੇ ਥੱਲੇ ਨਿਹੰਗ ਸਿੰਘਾਂ ਬਾਰੇ ਗਲਤ ਭਾਸ਼ਾ ਵਰਤੀ। ਜਿੰਨਾਂ ਦੀਆਂ ਧੀਆਂ-ਭੈਣਾਂ ਦੀਆਂ ਫੋਟੋਆਂ ਪਾਕੇ ਬਕਵਾਸ ਕੀਤੀ ਜਾਂਦੀ ਹੈ ਤਾਂ ਉਹ ਜੋ ਸੰਤਾਪ ਭੋਗਦੇ ਹਨ ਉਸਨੂੰ ਵੇਖਕੇ ਮਾਨਸਿਕ ਰੋਗੀ ਖੁਸ਼ ਹੁੰਦੇ ਨੇ ਕਿਉਂਕਿ ਇਹੋ ਜਿਹੇ ਲੋਕਾਂ ਵਿਚ ਸਿੱਧੀ ਟੱਕਰ ਲੈਣ ਦੀ ਜੁਰਅੱਤ ਨਹੀ ਹੁੰਦੀ ਤੇ ਨੀਚ ਹਰਕਤਾਂ ਕਰਨ ਜੋਗੇ ਹੀ ਹੁੰਦੇ ਨੇ।


ਜਿਹੜੇ ਲੋਕ ਇਹੋ ਜਿਹੀਆਂ ਕਮੀਨੀਆਂ ਹਰਕਤਾਂ ਕਰਨ ਵਾਲਿਆਂ ਦੇ ਹਾਮੀ ਨੇ ਉਨਾਂ ਦੇ ਸਿਰ ਵਿਚ ਵੀ ਸੱਤ ਚੁੱਲ੍ਹਿਆਂ ਦੀ ਸਵਾਹ। ਅਸੀਂ ਉਨਾਂ ਧੀਆਂ-ਭੈਣਾਂ ਵੱਲ ਹਾਂ ਤੇ ਉਸ ਪਾਸੇ ਖੜ੍ਹਾਂ ਹਾਂ ਜਿਹੜੀ ਸੰਗਤ ਇਹੋ ਜਹੀਆਂ ਟੁੱਚਲ ਹਰਕਤਾਂ ਕਰਨ ਵਾਲਿਆਂ ਨੂੰ ਲਾਹਣਤਾਂ ਪਾ ਰਹੀ ਹੈ। ਅੱਜ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਏ ਦੀ ਹੋ ਰਹੀ ਦੁਰਵਰਤੋਂ ਸਿਰਫ਼ ਦੁਰਵਰਤੋਂ ਹੀ ਨਹੀਂ ਸਗੋਂ ਸਾਡੇ ਜੀਵਨ ਨੂੰ ਕੌੜਾ ਅਤੇ ਕੁਸੈਲਾ ਬਨਾਉਣ ਵਿੱਚ ਅਹਿਮ ਰੋਲ ਨਿਭਾਅ ਰਹੀ ਹੈ। ਇਸ ਦਰਵਰਤੋਂ ਤੋਂ ਦੁੱਖੀ ਕੁਝ ਇਲੈਕਟ੍ਰਾਨਿਕ ਮੀਡੀਏ ਨੇ ਤਾਂ ਵਿਸ਼ੇਸ਼ ਪ੍ਰੋਗਰਾਮ ਵੀ ਚਲਾਏ ਹਨ ਤਾਂ ਕਿ ਸੱਚ ਕੀ ਹੈ? ਅਵਾਮ ਨੂੰ ਪਤਾ ਲੱਗ ਸਕੇ। ਇਨਾਂ ਪ੍ਰੋਗਰਾਮਾਂ ਵਿੱਚ ਦੱਸਿਆ ਜਾਂਦਾ ਹੈ ਕਿ ਹਰ ਵੀਡਿਓ ਅਸਲੀ ਨਹੀਂ ਅਤੇ ਹਰ ਤਸਵੀਰ ਸੱਚ ਨਹੀਂ।

ਅਨੇਕਾਂ ਹੀ ਅਜਿਹੀਆਂ ਵੀਡਿਓ ਅਤੇ ਤਸਵੀਰਾਂ ਅੱਜ ਸੋਸ਼ਲ ਮੀਡੀਏ ਉੱਪਰ ਘੁੰਮ ਰਹੀਆਂ ਹਨ ਜਿਹਨਾਂ ਦਾ ਸੱਚ ਨਾਲ ਕੋਈ ਨੇੜੇ-ਤੇੜੇ ਦਾ ਵੀ ਵਾਹ ਵਾਸਤਾ ਨਹੀਂ।ਪ੍ਰਿੰਟ ਮੀਡੀਆ ਜਾਂ ਇਲੈਕਟ੍ਰਾਨਿਕ ਮੀਡੀਆ ਜੋ ਵੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦਾ ਹੈ ਉਸ ਨੂੰ ਉਹ ਪਹਿਲਾਂ ਆਪ ਚੰਗੀ ਤਰ੍ਹਾਂ ਘੋਖਦਾ ਹੈ ਫਿਰ ਲੋਕਾਂ ਨਾਲ ਸਾਂਝੀ ਕਰਦਾ ਹੈ। ਪ੍ਰਿੰਟ ਮੀਡੀਆ ਜਾਂ ਇਲੈਕਟ੍ਰਾਨਿਕ ਮੀਡੀਆ ਵੱਲੋਂ ਪ੍ਰਕਾਸ਼ਿਤ ਹਰ ਖ਼ਬਰ ਲਈ ਉਹ 100% ਜੁਆਬਦੇਅ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਸਮਰਪਿਤ ਅਤੇ ਜਿੰਮੇਵਾਰ ਵੀ ਹੁੰਦਾ ਹੈ।