ਅਮਰੀਕਾ ਦੀ ਗੋਰੀ ਨੇ ਦੇਖੋ ਪੰਜਾਬੀ ਦਾ ਕੀ ਹਾਲ ਕਰ ਦਿੱਤਾ

Tags


ਸੋਸ਼ਲ ਮੀਡੀਆ ਨੇ ਹੁਣ ਤਕ ਜਿਥੇ ਕਈ ਰਿਸ਼ਤੇ ਬਣਾਏ ਨੇ ਉਥੇ ਹੀ ਕਈ ਰਿਸ਼ਤੇ ਉਜਾੜੇ ਵੀ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ, ਜਿਥੇ ਪੁਲਕਿਤ ਨਾਂ ਦੇ ਨੌਜਵਾਨ ਦੀ ਸੋਸ਼ਲ ਮੀਡੀਆ 'ਤੇ ਅਮਰੀਕਾ ਦੀ ਇਕ ਲੜਕੀ ਦੋਸਤ ਬਣ ਗਈ। ਦੋਸਤੀ ਇੰਨੀ ਗਹਿਰੀ ਹੋ ਗਈ ਕਿ ਵਿਟਨੈਅ ਹੈਰਿਸ ਨਾਂ ਦੀ ਲੜਕੀ ਸੱਤ ਸਮੁੰਦਰ ਪਾਰ ਪੁਲਕਿਤ ਨੂੰ ਮਿਲਣ ਅੰਮ੍ਰਿਤਸਰ ਤਕ ਆ ਗਈ ਪਰ ਉਸ ਦੇ ਪਿੱਛੇ ਲੜਕੀ ਦੇ ਮਾਂ-ਬਾਪ ਨੇ ਅਮਰੀਕਾ 'ਚ ਪੁਲਕਿਤ ਦੇ ਨਾਂ 'ਤੇ ਅਫਵਾਹ ਫੈਲਾ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੂੰ ਜਾਲ 'ਚ ਫੈਸਾਇਆ ਗਿਆ। ਮਾਮਲਾ ਇਨਾਂ ਵੱਧ ਗਿਆ ਕਿ ਪੁਲਕਿਤ ਤੇ ਹੈਰਿਸ ਨੂੰ ਏਅਰਪੋਰਟ 'ਤੇ ਵੀ ਕਈ ਮੁਸ਼ਕਲਾਂ ਦਾ ਸਾਹਮਣੇ ਕਰਨਾ ਪਿਆ। ਗੱਲ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਲੜਕੀ ਦੇ ਮਾਪੇ ਭਾਰਤ ਉਸ ਵਾਪਸ ਲੈਣ ਲਈ ਆ ਗਏ ਸਨ। ਹੈਰਿਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਬਿਨਾਂ ਦੱਸੇ ਭਾਰਤ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਹੁਣ ਆਪਣੇ ਮਾਂ ਬਾਪ ਨਾਲ ਵਾਪਸ ਜਾ ਚੁੱਕੀ ਹੈ।