ਪਾਕਿਸਤਾਨ ਸੁਪਰੀਮ ਕੋਰਟ ਦਾ ਸਿੱਖਾਂ ਦੇ ਹੱਕ ਵਿੱਚ ਵੱਡਾ ਫੈਸਲਾ

Tags

ਪਾਕਿਸਤਾਨ ਵਿੱਚ ਹੁਣ ਸਿੱਖਾਂ ਦੀ ਮਰਦਮੁਸ਼ਮਾਰੀ ਵੀ ਕੀਤੀ ਜਾਵੇਗੀ। ਮੁਸਲਿਮ ਦੇਸ਼ ਦੀ ਸੁਪਰੀਮ ਕੋਰਟ ਦੇ ਸਿੱਖਾਂ ਦੇ ਹੱਕ ਵਿੱਚ ਵੱਡਾ ਫੈਸਲਾ ਦਿੰਦਿਆਂ ਪਾਕਿਸਤਾਨ ਦੀਆਂ ਮਰਦਮੁਸ਼ਮਾਰੀ ਸੂਚੀਆਂ ਵਿੱਚ ਧਰਮ ਵਾਲੇ ਖਾਨੇ ਵਿੱਚ ਸਿੱਖਾਂ ਲਈ ਵੱਖਰਾ ਇੰਦਰਾਜ ਬਣਾਏ ਜਾਣ ਦੇ ਹੁਕਮ ਦਿੱਤੇ ਹਨ।ਪਾਕਿਸਤਾਨ ਦੀ ਸਿਖਰਲੀ ਅਦਾਲਤ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਦੀ ਅਗਵਾਈ ਹੇਠ ਜੱਜ ਇਜਾਜ਼ ਉੱਲ ਹਸਨ ਨੇ ਸਿੱਖਾਂ ਦੇ ਹੱਕ 'ਚ ਇਹ ਫੈਸਲਾ ਸੁਣਾਇਆ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਲੀ ਮਰਦਮੁਸ਼ਮਾਰੀ ਦੌਰਾਨ ਧਰਮ ਦੇ ਕਾਲਮ ਸੰਖਿਆ ਛੇ 'ਚ ਸਿੱਖ ਧਰਮ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਫੈਸਲੇ ਨੂੰ ਸੁਣਦਿਆਂ ਹੀ ਇੱਥੇ ਰਹਿੰਦੇ ਸਿੱਖਾਂ 'ਚ ਖੁਸ਼ੀ ਦੀ ਲਹਿਰ ਹੈ। ਸਿੱਖਾਂ ਨੇ ਭੰਗੜੇ ਪਾ ਕੇ ਇਸ ਫੈਸਲੇ ਦਾ ਸਵਾਗਤ ਕੀਤਾ।ਹੁਣ ਤਕ ਮਰਦਮੁਸ਼ਮਾਰੀ ਦੌਰਾਨ ਸਿੱਖਾਂ ਨੂੰ ਹੋਰ ਧਰਮ ਵਾਲੀ ਸੂਚੀ ਵਿੱਚ ਰੱਖਿਆ ਜਾਂਦਾ ਸੀ, ਪਰ ਹੁਣ ਸਿੱਖ ਨੂੰ ਧਰਮ ਵਾਲੇ ਖਾਨੇ ਵਿੱਚ ਬਾਕਾਇਦਾ ਲਿਖਿਆ ਜਾਵੇਗਾ। ਇਸ ਤਰ੍ਹਾਂ ਪਾਕਿਸਤਾਨ 'ਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਬਾਰੇ ਵੀ ਸਹੀ ਜਾਣਕਾਰੀ ਮਿਲ ਸਕੇਗੀ। ਇਸ ਤੋਂ ਇਲਾਵਾ ਸਿੱਖਾਂ ਨੂੰ ਪੇਸ਼ਾਵਰ ਵਿੱਚ ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ ਤੋਂ ਵੀ ਛੋਟ ਮਿਲ ਗਈ ਹੈ।