ਹਾਦਸੇ ਵਾਲੀ ਰੇਲ ਗੱਡੀ ਦੇ ਡਰਾਈਵਰ ਨੇ ਕੀਤੀ ਖੁਦਕੁਸ਼ੀ? ਦੇਖੋ ਕੀ ਹੈ ਸਚਾਈ

Tags

ਕੀ ਸਚਮੁਚ ਖ਼ੂਨੀ ਰੇਲਗੱਡੀ ਦੇ ਡ੍ਰਾਈਵਰ ਨੇ ਕੀਤੀ ਖ਼ੁਦਕੁਸ਼ੀ’?????..ਦੇਖੋ ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਦਾ ਸੱਚ !ਕੁਝ ਕ ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡਿਆ ਤੇ ਡਰਾਈਵਰ ਵੱਲੋਂ ਖੁਦਕੁਸ਼ੀ ਦੀਆਂ ਤਸਵੀਰਾਂ ਵਾਇਰਲ ਕੀਤੀ ਜਾ ਰਹੀਆਂ ਹਨ ਜੋ ਕੀ ਕਿਸੇ ਹੋਰ ਦੀ ਫੋਟੋ ਨੂੰ ਡਰਾਈਵਰ ਦੀ ਫੋਟੋ ਦੱਸ ਕੇ ਪੋਸਟ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਪੁਲਿਸ ਨੇ ਕਿਹਾ ਅਗਰ ਕੋਈ ਇਹਨਾ ਤਸਵੀਰਾਂ ਨੂੰ ਅੱਗ ਸ਼ੇਅਰ ਜਾ ਹੋਰ ਫੈਲਾਉਂਦਾ ਹੈ ਤਾਂ ਉਸ ਬੰਦੇ ਤੇ ਵੀ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਇਹ ਖੁਦਖੁਸ਼ੀ ਦੀ ਗੱਲ ਕੋਰੀ ਝੂਠ ਹੈ ਰੇਲ ਦਾ ਡਰਾਈਵਰ ਠੀਕ ਠਾਕ ਹੈ,ਇਸ ਤੋਂ ਬਿਨਾ ਰੇਲ ਹਾਦਸੇ ਤੋਂ ਬਾਅਦ ਹੁਣ ਡੀਐਮਯੂ ਟ੍ਰੇਨ ਦੇ ਡਰਾਈਵਰ ਦਾ ਬਿਆਨ ਸਾਹਮਣੇ ਆਇਆ ਹੈ।

ਡਰਾਈਵਰ ਅਨੁਸਾਰ ਟ੍ਰੇਨ ਦੇ ਸ‍ਟੇਸ਼ਨ ਉੱਤੇ ਪੁੱਜਣ ਦੇ ਬਾਅਦ ਅਟਾਰੀ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਖੜਾ ਕਰ ਦਿੱਤਾ ਗਿਆ। ਉਸਨੂੰ ਡਰ ਸੀ ਕਿ ਹਾਦਸੇ ਤੋਂ ਨਾਰਾਜ਼ ਜਨਤਾ ਟ੍ਰੇਨ ਨੂੰ ਅੱਗ ਨਾਂ ਲਾ ਦਵੇ।ਉੱਥੇ ਹੀ ਡਰਾਈਵਰ ਅਰਵਿੰਦ ਕੁਮਾਰ ਨੇ ਹਾਦਸੇ ਨੂੰ ਲੈ ਕੇ ਅਹਿਮ ਰਾਜ ਖੋਲ੍ਹੇ ਹਨ। ਉਸਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਹਾਦਸੇ ਦੇ ਦੌਰਾਨ ਟ੍ਰੇਨ ਨੂੰ ਨਾਂ ਰੋਕਣ ਦਾ ਕਾਰਨ ਵੀ ਦੱਸਿਆ ਹੈ।


ਉਸਨੇ ਕਿਹਾ ਹੈ ਕਿ ਐਮਰਜੈਂਸੀ ਬ੍ਰੇਕ ਲਗਾਏ ਜਾਣ ਦੇ ਕਾਰਨ ਟ੍ਰੇਨ ਰੁਕਨ ਹੀ ਵਾਲੀ ਸੀ ਕਿ ਲੋਕਾਂ ਨੇ ਉਸ ਉੱਤੇ ਪਥਰਾਵ ਕਰ ਦਿੱਤਾ ਅਤੇ ਇਸ ਕਾਰਨ ਉਸਨੇ ਟ੍ਰੇਨ ਦੀ ਸ‍ਪੀਡ ਤੇਜ ਕਰ ਦਿੱਤੀ।ਦੂਜੇ ਪਾਸੇ ਮਕਾਮੀ ਲੋਕਾਂ ਨੇ ਟ੍ਰੇਨ ਚਾਲਕ ਦੇ ਬਿਆਨ ਨੂੰ ਗਲਤ ਕਰਾਰ ਦਿੱਤਾ ਹੈ। ਪੁਲਿਸ ਨੂੰ ਦਿੱਤੇ ਵਿੱਚ ਉਸ ਨੇ ਕਿਹਾ ਕਿ ਭੀੜ ਨੂੰ ਸਾਹਮਣੇ ਵੇਖ ਕੇ ਉਸਨੇ ਲਗਾਤਾਰ ਹਾਰਨ ਵਜਾਇਆ ਅਤੇ ਐਮਰਜੈਂਸੀ ਬ੍ਰੇਕ ਵੀ ਲਗਾਈ। ਇਸਦੇ ਬਾਵਜੂਦ ਕਈ ਲੋਕ ਟ੍ਰੇਨ ਦੀ ਚਪੇਟ ਵਿੱਚ ਆ ਗਏ।ਐਮਰਜੈਂਸੀ ਬ੍ਰੇਕ ਲਗਾਉਣ ਦੇ ਕਾਰਨ ਟ੍ਰੇਨ ਰੁਕਨ ਵਾਲੀ ਹੀ ਸੀ ਕਿ ਟ੍ਰੈਕ ਦੇ ਕੰਡੇ ਖੜੇ ਲੋਕਾਂ ਨੇ ਪਥਰਾਵ ਕਰ ਦਿੱਤਾ। 

ਇਸਦੇ ਬਾਅਦ ਮੁਸਾਫਰਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਉਸ ਨੇ ਟ੍ਰੇਨ ਦੀ ਸਪੀਡ ਤੇਜ ਕਰ ਦਿੱਤੀ ਸੀ। ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਿਸੇ ਨੇ ਵੀ ਇਹ ਖੂਨੀ ਮੰਜ਼ਰ ਆਪਣੇ ਅੱਖੀ ਦੇਖਿਆ ਹੈ, ਉਹ ਕਾਫੀ ਡਰਿਆ ਹੋਇਆ ਹੈ। ਇਸ ਦਰਦਨਾਕ ਹਾਦਸੇ ‘ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਵੀ ਮੌਤ ਹੋ ਗਈ।ਮਰਨ ਵਾਲਿਆਂ ‘ਚ ਮਾਂ, 2 ਧੀਆਂ ਅਤੇ ਨੂੰਹ ਸ਼ਾਮਲ ਹੈ। ਪਿਤਾ ਦੇ ਬਿਆਨ ਮੁਤਾਬਕ ਜਿਵੇਂ ਹੀ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੀ ਬੇਟੀ ਕੁਸਮ ਦੀ ਲਾਸ਼ ਮਿਲੀ, ਫਿਰ ਬਾਅਦ ਵਿਚ ਦੂਜੀ ਬੇਟੀ, ਪਤਨੀ ਅਤੇ ਨੂੰਹ ਦੀ ਲਾਸ਼ ਮਿਲੀ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਸਰਕਾਰ ਨੇ ਜੋ ਐਲਾਨ ਕੀਤਾ ਹੈ ਉਹ ਨਹੀਂ ਮਿਲਿਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਦੁਸਹਿਰਾ ਨਹੀਂ ਕਰਵਾਇਆ ਗਿਆ ਫਿਰ ਇਸ ਵਾਰ ਕਿਉਂ ਕਰਵਾਇਆ ਗਿਆ ਹੈ ਅਤੇ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ। ਉਥੇ ਹੀ ਰਾਮ ਨਾਥ ਦੇ ਬੇਟੇ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਗਰਭਵਤੀ ਸੀ, ਜਿਸ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ।