ਮਰਨ ਤੋਂ ਪਹਿਲਾਂ ਕਈ ਲੋਕਾਂ ਨੂੰ ਜ਼ਿੰਦਗੀ ਦੇ ਗਿਆ ਰਾਮਲੀਲਾ ਦਾ ‘ਰਾਵਣ’

Tags

ਅੰਮ੍ਰਿਤਸਰ ’ਚ ਜੌੜਾ ਫਾਟਕ ਦੀ ਰਾਮਲੀਲਾ ’ਚ ਅਸੁਰਾਂ ਦੇ ਰਾਜਾ ਰਾਵਣ ਦਾ ਪਾਤਰ ਨਿਭਾਉਣ ਵਾਲਾ ਵਿਅਕਤੀ ਦਲਬੀਰ ਸਿੰਘ ਵੀ ਟ੍ਰੇਨ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ’ਚ ਸ਼ਾਮਲ ਹੈ। ਰਾਵਣ ਮਰਨ ਤੋਂ ਪਹਿਲਾਂ ਕਈ ਲੋਕਾਂ ਨੂੰ ਜ਼ਿੰਦਗੀ ਦੇ ਗਿਆ ਅਤੇ ਖੁਦ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਮਰ ਗਿਆ ਸੀ। ਉਨ੍ਹਾਂ ਦੀ 6 ਮਹੀਨੇ ਦੀ ਇਕ ਬੇਟੀ ਵੀ ਹੈ। ਦਲਬੀਰ ਦੇ ਇਕ ਦੋਸਤ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆ ਰਹੀ ਟ੍ਰੇਨ ਨੂੰ ਦੇਖ ਕੇ ਉਹ ਉਨ੍ਹਾਂ ਨੂੰ ਬਚਾਉਣ ਲਈ ਭੱਜਿਆ ਸੀ। 

ਉਨ੍ਹਾਂ ਕਿਹਾ ਕਿ ਦਲਬੀਰ ਨੇ 7 ਤੋਂ 8 ਲੋਕਾਂ ਨੂੰ ਰੇਲ ਦੀਅਾਂ ਪਟੜੀਅਾਂ ਤੋਂ ਪਿੱਛੇ ਧੱਕਿਆ ਪਰ ਉਸਦੀ ਕਿਸਮਤ ’ਚ ਕੁਝ ਹੋਰ ਹੀ ਲਿਖਿਆ ਸੀ ਕਿਉਂਕਿ ਟ੍ਰੇਨ ਨੇ ਉਸ ਨੂੰ ਕੁਚਲ ਦਿੱਤਾ, ਜਿਸ ਨਾਲ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।ਦਲਬੀਰ ਸਿੰਘ ਦੀ ਮਾਂ ਆਪਣੀਅਾਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ’ਚ ਵੱਖ-ਵੱਖ ਕਿਰਦਾਰ ਨਿਭਾਉਂਦਾ ਰਿਹਾ ਹੈ। 


ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਜੌੜਾ ਫਾਟਕ ਨਾਲ ਜੁੜੇ ਧੋਬੀ ਘਾਟ ਮੈਦਾਨ ’ਤੇ ਹੋਈ ਰਾਮਲੀਲਾ ’ਚ ਰਾਵਣ ਦਾ ਕਿਰਦਾਰ ਨਿਭਾਇਆ। ਉਹ ਹੁਣ ਨਹੀਂ ਰਿਹਾ। ਟ੍ਰੇਨ ਨੇ ਉਸ ਨੂੰ ਵੀ ਕੁਚਲ ਦਿੱਤਾ।ਦਲਬੀਰ ਦੇ ਦੋਸਤ ਮਨੋਜ ਨੇ ਦੱਸਿਆ ਕਿ ਉਹ ਰਾਮਲੀਲਾ ’ਚ ਪਿਛਲੇ 5 ਸਾਲਾਂ ਤੋਂ ਰਾਵਣ ਦੀ ਭੂਮਿਕਾ ਨਿਭਾ ਰਿਹਾ ਸੀ। ਦਲਬੀਰ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪਰਿਵਾਰ ਨੂੰ ਸਰਕਾਰ ਤੋਂ ਮੁਆਵਜ਼ਾ ਨਹੀਂ ਮਿਲ ਜਾਂਦਾ। ਆਪਣੇ ਪੁੱਤਰ ਦੀ ਵਿਧਵਾ ਲਈ ਨੌਕਰੀ ਮੰਗ ਰਹੀ ਦਲਬੀਰ ਦੀ ਮਾਂ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਨੂੁੰਹ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਪਰਿਵਾਰ ਆਪਣੀ ਰੋਜ਼ੀ-ਰੋਟੀ ਚਲਾ ਸਕੇ।