ਆਹ ਕੀ ਨਿਕਲਿਆ ਰਾਮ ਰਹੀਮ ਦੇ ਇਲਾਜ ਦੌਰਾਨ-ਸਾਹਮਣੇ ਆਈ ਅਸਲ ਕਹਾਣੀਸਾਧਵੀਆਂ ਦੇ ਰੇਪ ਕੇਸ ‘ਚ 28 ਅਗਸਤ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ। ਰੋਹਤਕ ਦੀ ਸੁਨਾਰੀਆ ਜੇਲ੍ਹ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਬਾਰੇ ‘ਚ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ, ਜੇਲ੍ਹ ‘ਚ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਹ ਸੈਕਸ ਐਡਿਕਟ ਯਾਨੀ ਸੈਕਸ ਦਾ ਆਦੀ ਹੈ।

ਇਸ ਵਜ੍ਹਾ ਤੋਂ ਜੇਲ੍ਹ ‘ਚ ਉਸਦੀ ਤਬੀਅਤ ਖਰਾਬ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਉਹ ਲਗਾਤਾਰ ਬੇਚੈਨ ਰਹਿੰਦਾ ਹੈ ਤੇ ਉਸਨੂੰ ਨੀਂਦ ਨਹੀਂ ਆਉਂਦੀ। ਇਸ ਕਾਰਨ ਉਸਦਾ ਇਲਾਜ਼ ਕਰਨਾ ਜਰੂਰੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜਾਂਚ ਕਰਨ ਵਾਲੇ ਇਕ ਡਾਕਟਰ ਦਾ ਕਹਿਣਾ ਹੈ ਕਿ ਰਾਮ ਰਹੀਮ ਸੈਕਸ ਦਾ ਆਦੀ ਹੈ। ਡੇਰਾ ਆਸ਼ਰਮ ਤੋਂ ਜੇਲ ਆਉਣ ਦੇ ਬਾਅਦ ਉਸਨੂੰ ਸ਼ਰੀਰਕ ਸੁਖ ਨਹੀਂ ਮਿਲਿਆ ਇਸ ਵਜ੍ਹਾ ਤੋਂ ਉਹ ਬੇਚੈਨ ਰਹਿੰਦਾ ਹੈ। ਉਸਦੀ ਸਮੱਸਿਆ ਲਗਾਤਾਰ ਵੱਧਦੀ ਜਾਂਦੀ ਹੈ ਜੇਕਰ ਉਸਦਾ ਇਲਾਜ਼ ‘ਚ ਦੇਰੀ ਹੁੰਦੀ ਹੈ ਤਾਂ ਸਮੱਸਿਆ ਵੱਧ ਸਕਦੀ ਹੈ ਇਸ ਲਈ ਉਸਨੂੰ ਇਲਾਜ਼ ਦੀ ਸਖ਼ਤ ਜਰੂਰਤ ਹੈ।

ਡੇਰੇ ਦੇ ਸਾਬਕਾ ਸੇਵਾਦਾਰ ਨੇ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਸੈਕਸ ਟੋਨਿਕ ਲੈਂਦਾ ਸੀ। ਉਸਦੇ ਲਈ ਆਸਟ੍ਰੇਲੀਆ ਤੇ ਦੂਜੇ ਹੋਰ ਕਈ ਦੇਸ਼ਾਂ ਤੋਂ ਟੋਨਿਕ ਅਤੇ ਪੀਣ ਵਾਲੇ ਪਦਾਰਥ ਮੰਗਵਾਏ ਜਾਂਦੇ ਸੀ। ਐਨਾ ਹੀ ਨਹੀਂ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਉਹ ਡਰੱਗ ਦਾ ਵੀ ਸੇਵਨ ਕਰਦਾ ਸੀ। ਸਾਲ 1988 ਤੱਕ ਉਸਨੂੰ ਸ਼ਰਾਬ ਪੀਂਦੇ ਦੇਖਿਆ ਗਿਆ ਸੀ, ਉਸਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ ਸੀ।

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਤੇ ਉਸਦੇ ਕਰੀਬੀ ਹਨੀਪ੍ਰੀਤ ਦੇ ਵਿਚਕਾਰ ਸ਼ਰੀਰਕ ਸੰਬੰਧ ਦੀ ਗੱਲ ਵੀ ਕਹਿ ਜਾ ਰਹੀ ਹੈ। ਰਾਮ ਰਹੀਮ ਹਮੇਸ਼ਾ ਹਨੀਪ੍ਰੀਤ ਨੂੰ ਆਪਣੇ ਨਾਲ ਰੱਖਦਾ ਸੀ। ਇਥੋਂ ਤੱਕ ਕਿ ਜੇਲ੍ਹ ਜਾਣ ਤੋਂ ਬਾਅਦ ਵੀ ਉਸਨੇ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸਦੇ ਨਾਲ ਹਨੀਪ੍ਰੀਤ ਨੂੰ ਰੱਖਿਆ ਜਾਵੇ ਪਰ ਪ੍ਰਸ਼ਾਸਨ ਵਲੋਂ ਜਵਾਬ ਦੇ ਦਿੱਤਾ ਗਿਆ।