72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ ਹੱਥ ਰੱਖ ਧਾਹਾਂ ਮਾਰ ਰੋਣ ਲੱਗਾ ਜਦੋਂ ਉਸ ਨੂੰ ਪੁਲਿਸ ਅਧਿਕਾਰੀ ਨੇ ਆਪਣਾ ਸਾਮਾਨ ਪੈਕ ਕਰਕੇ ਡੇਰਾ ਛੱਡਣ ਲਈ ਕਿਹਾ। ਉਸ ਦੇ ਰੋਣ ਦੀ ਵਜ੍ਹਾ ਸਿਰਫ਼ ਇਹੀ ਨਹੀਂ ਸੀ ਕਿ ਉਸ ਦੇ ਮੁਖੀ ਨੂੰ 20 ਸਾਲ ਦੀ ਸਜ਼ਾ ਹੋ ਗਈ ਬਲਕਿ ਵਜ੍ਹਾ ਇਹ ਵੀ ਸੀ ਕਿ ਹੁਣ ਉਸ ਦਾ ਕੀ ਬਣੇਗਾ। ਦਰਅਸਲ ਉਹ ਸਲਾਬਤਪੁਰਾ ਡੇਰੇ ਦੇ 150 ਏਕੜ ਫਾਰਮ ‘ਤੇ 100 ਦਿਹਾੜੀ ‘ਤੇ ਬਤੌਰ ਮੋਟਰ ਓਪਰੇਟਰ ਕੰਮ ਕਰਦਾ ਸੀ। ਹੁਣ ਸਾਰਾ ਕੰਮ ਠੱਪ ਹੋ ਗਿਆ।
ਉਸ ਦੇ ਪਿੰਡ ਵਿੱਚ ਰੁਜ਼ਗਾਰ ਨਾ ਹੋਣ ਕਾਰਨ ਉਹ ਤਿੰਨ ਮਹੀਨੇ ਪਹਿਲਾਂ ਹੀ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਸਲਾਬਤਪੁਰਾ ਡੇਰੇ ਆਇਆ ਸੀ। ਹੁਣ ਵਾਪਸ ਪਿੰਡ ਜਾ ਕੇ ਉਸ ਨੂੰ ਕੰਮ ਨਹੀਂ ਮਿਲਣਾ। ਉਹ ਦਲਿਤ ਪਰਿਵਾਰ ਵਿੱਚੋਂ ਹੈ ਤੇ ਉਸ ਦੇ ਸਾਰੇ ਰਿਸ਼ਤੇਦਾਰ ਰਾਜਸਥਾਨ ਵਿੱਚ ਹੀ ਖੇਤ ਮਜ਼ਦੂਰੀ ਕਰਦੇ ਹਨ। ਉਹ ਕਹਿੰਦਾ ਹੈ ਕਿ ਜ਼ਿਆਦਾਤਰ ਡੇਰਾ ਪ੍ਰੇਮੀ ਦਲਿਤ ਪਰਿਵਾਰ ਵਿੱਚੋਂ ਹਨ। ਉਹ ਇੱਥੇ ਹੀ ਜ਼ਿੰਦਗੀ ਜਿਊਣ ਲਈ ਦਿਹਾੜੀ ‘ਤੇ ਕੰਮ ਕਰ ਰਹੇ ਹਨ। ਹਜ਼ਾਰਾਂ ਲੋਕ ਡੇਰੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੰਮ ਕਰ ਰਹੇ ਹਨ। ਡੇਰੇ ਵਿੱਚ ਕੰਮ ਕਰਨ ਵਾਲਿਆਂ ਦਾ ਕੋਈ ਠੋਸ ਅੰਕੜਾ ਤਾਂ ਨਹੀਂ ਪਰ ਇਹ ਡੇਰੇ ਦੇ ਕਰੀਬ 60 ਲੱਖ ਸ਼ਰਧਾਲੂ ਹਨ।
ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਡੇਰੇ ਵਿੱਚ ਵੱਡੇ ਪੱਧਰ ‘ਤੇ ਲੋਕ ਰੁਜ਼ਗਾਰ ਵਜੋਂ ਕੰਮ ਕਰ ਰਹੇ ਹਨ। ਹਜ਼ਾਰਾਂ ਲੋਕ ਡੇਰੇ ਵਿੱਚ ਸੇਵਾਦਾਰ, ਪਲੰਬਰ, ਕਾਰਪੇਂਟਰ, ਡਰਾਈਵਰ ਤੇ ਕੁੱਕ ਵਜੋਂ ਕੰਮ ਕਰਦੇ ਹਨ। ਡੇਰਾ ਸੱਚਾ ਸੌਦਾ ਦੀ ਨੀਂਹ 1948 ਵਿੱਚ ਰੱਖੀ ਗਈ। ਡੇਰੇ ਨੇ ਪੰਜਾਬ ਤੇ ਹਰਿਆਣਾ ਵਿੱਚ ਸਮਾਜਿਕ ਸੁਧਾਰ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕੀਤੇ। ਡੇਰੇ ਦਾ ਸਾਮਰਾਜ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ ਜਿਸ ਵਿੱਚ ਮੌਜੂਦ ਫ਼ੈਕਟਰੀਆਂ, ਪ੍ਰਾਪਰਟੀ, ਫਾਰਮ, ਖੇਤੀ, ਦੁਕਾਨਾਂ ਤੇ ਫਾਰਮੇਸੀਆਂ ਹਨ। ਇਨ੍ਹਾਂ ਵਿੱਚ ਖਾਸ ਕਰਕੇ ਆਰਥਿਕ ਤੌਰ ‘ਤੇ ਪਿਛੜੇ ਪਰਿਵਾਰਾਂ ਲਈ ਰੁਜ਼ਗਾਰ ਦਾ ਸਾਧਨ ਹੈ।
ਡੇਰਾ ਮੁਖੀ ਨੂੰ ਸਜ਼ਾ ਤੇ ਉਸ ਦੀ ਪ੍ਰਾਪਰਟੀ ਨੂੰ ਜ਼ਬਤ ਕਰਨ ਦੇ ਹੁਕਮ ਬਾਅਦ ਪੁਲਿਸ ਨੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਜਾਇਦਾਦ ਸੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਭ ਕੁਝ ਦੇਖ ਗ਼ਰੀਬ ਸ਼ਰਧਾਲੂਆਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ। ਹਰਿਆਣਾ ਦੇ ਜੀਂਦ ਜ਼ਿਲ੍ਹਾ ਦਾ ਬਲਵੰਤ ਸਿੰਘ 17 ਸਾਲ ਤੋਂ ਡੇਰੇ ਵਿੱਚ ਬਤੌਰ ਡਰਾਈਵਰ 11 ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ‘ਤੇ ਕੰਮ ਕਰ ਰਿਹਾ ਹੈ। ਉਸ ਦਾ ਰਹਿਣਾ ਤੇ ਖਾਣਾ ਫ਼ਰੀ ਸੀ।
ਡੇਰੇ ਦੇ ਹਰਿਆਣਾ, ਪੰਜਾਬ ਤੇ ਦਿੱਲੀ ਤੇ ਰਾਜਸਥਾਨ ਵਿੱਚ ਡੇਰੇ ਦੇ ਐਮਐਸਜੀ ਬਰਾਂਡ ਦੇ 200 ਤੋਂ ਵੱਧ ਸਟੋਰ ਹਨ। ਇੱਥੇ ਡੇਰੇ ਦਾ ਤਿਆਰ, ਚਾਵਲ, ਆਟਾ, ਦਾਲ਼ਾ, ਅਚਾਰ, ਸ਼ਹਿਦ ਤੇ ਨਿਊਡਲ ਆਦਿ ਵਿਕਦਾ ਹੈ। ਇਸ ਦੇ ਨਾਲ ਡੇਰੇ ਦਾ ਸਾਮਾਨ ਲੈ ਕੇ ਲੋਕਾਂ ਨੇ ਆਪਣੇ-2 ਇਲਾਕਿਆਂ ਵਿੱਚ ਦੁਕਾਨਾਂ ਖੋਲ੍ਹੀਆ ਹਨ। ਹਰਿਆਣਾ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਕੁਮਾਰ ਨੇ ਕਿਹਾ ਕਿ ਜ਼ਿਆਦਾਤਰ ਦਲਿਤਾਂ ਦੀ ਆਰਥਿਕਤਾ ਡੇਰੇ ‘ਤੇ ਨਿਰਭਰ ਹੈ।
ਡੇਰੇ ਵਿੱਚ ਜਿੱਥੇ ਉਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ ਉੱਥੇ ਹੀ ਉਨ੍ਹਾਂ ਦੇ ਬੱਚੇ ਡੇਰੇ ਦੇ ਸਕੂਲਾਂ ਤੇ ਕਾਲਜਾ ਵਿੱਚ ਪੜ੍ਹਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲਈ ਸਿਹਤ ਸਹੂਲਤਾਂ ਵੀ ਹਨ। ਦਲਿਤ ਪਰਿਵਾਰ ਨਾਲ ਸੰਬਧਤ ਸੱਜਣ ਨੇ ਹਰਿਆਣਾ ਦੇ ਪਿੰਡ ਬਾਜੇਕੇ ਵਿੱਚ ਡੇਰੇ ਦੇ ਬਰਾਂਡ ਸਮਾਨ ਦੀ ਦੁਕਾਨ ਕੁਝ ਮਹੀਨੇ ਪਹਿਲਾਂ ਦੁਕਾਨ ਖੁੱਲ ਹੈ। ਇਹ ਪਿੰਡ ਵਿੱਚ ਦਲਿਤ ਵਸੋ ਜ਼ਿਆਦਾ ਹੈ। ਹੁਣ ਉਸ ਨੂੰ ਆਪਣੀ ਦੁਕਾਨ ਨੂੰ ਲੈ ਕੇ ਚਿੰਤਾ ਹੈ।