
ਸਾਧਵੀਆਂ ਨਾਲ ਯੋਨ ਸ਼ੋਸ਼ਣ ਮਾਮਲੇ ਵਿਚ ਜੇਲ ਦੀ ਹਵਾ ਖਾ ਰਹੇ ਰਾਮ ਰੀਹਮ ਦੇ ਮਾਮਲੇ ਵਿਚ ਅਜਿਹਾ ਖੁਲਾਸਾ ਹੋਇਆ ਹੈ ਜੋ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗਾ। ਆਪਣੇ ਆਪ ਨੂੰ ਮੈਸੰਜਰ ਆਫ ਗੌਡ ਕਹਿਣ ਵਾਲਾ ਅਤੇ ਫਿਲਮਾਂ ਵਿਚ ਹੀਰੋ ਦਾ ਰੋਲ ਕਰਨ ਵਾਲਾ ਇਹ ਦੋ ਮੂੰਹਾ ਬਾਬਾ ਕਿੰਨਾ ਵੱਡਾ ਵਿਲੇਨ ਸੀ, ਇਸ ਦਾ ਖੁਲਾਸਾ ਖੁਦ ਹਰਿਆਣਾ ਪੁਲਸ ਦੇ ਆਈ. ਜੀ. ਨੇ ਕੀਤਾ ਹੈ। ਰਾਮ ਰਹੀਮ ਨੂੰ ਜਿਵੇਂ ਹੀ 20 ਸਾਲ ਦੀ ਸਜ਼ਾ ਸੁਣਾਈ ਗਈ, ਉਸ ਦੇ ਹਾਵ-ਭਾਵ ਬਦਲ ਗਏ। ਕਦੇ ਉਹ ਪਖਾਨਾ ਜਾਣ ਅਤੇ ਕੋਈ ਬਹਾਨਾ ਬਨਾਉਣ ਲੱਗਾ।
25 ਅਗਸਤ ਨੂੰ ਜਿਵੇਂ ਹੀ ਦੋਸ਼ੀ ਰਾਮ ਰਹੀਮ ਦੀ ਗੱਡੀ ਪੰਚਕੂਲਾ ਦੇ ਸੈਕਟਰ ਇਕ ਅਤੇ ਦੋ ਦੀ ਡਿਵਾਈਡਿੰਗ ਸੜਕ ਤੋਂ ਅਦਾਲਤ ਵੱਲ ਵਧੀ ਤਾਂ ਉਥੇ ਸਕਿਓਰਿਟੀ ਦੇਖ ਉਹ ਘਬਰਾ ਗਿਆ। ਉਸ ਨੇ ਅੰਦਾਜ਼ਾ ਲਗਾ ਲਿਆ ਕਿ ਫੈਸਲਾ ਉਸ ਦੇ ਖਿਲਾਫ ਹੈ। ਢਾਈ ਵਜੇ ਦੇ ਕਰੀਬ ਉਹ ਅਦਾਲਤ ਦੇ ਕੈਂਪਸ 'ਚ ਦਾਖਲ ਹੋਇਆ। ਪੇਸ਼ੀ ਤੋਂ ਪਹਿਲਾਂ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਉਹ ਪਖਾਨਾ ਜਾਣ ਦਾ ਕਹਿ ਕੇ ਚਲਾ ਗਿਆ। ਸੂਤਰਾਂ ਮੁਤਾਬਕ ਇਸ ਦੌਰਾਨ ਉਹ ਲਗਾਤਾਰ ਇਸ਼ਾਰਿਆਂ 'ਚ ਕੁਝ ਸੰਕੇਤ ਦੇ ਰਿਹਾ ਸੀ। ਰਹੀਮ ਰਹੀਮ ਨੂੰ ਜਿਵੇਂ ਹੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਫੈਸਲਾ ਸੁਣਦੇ ਹੀ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਪੁਲਸ ਦੀ ਗੱਡੀ ਉਸ ਨੂੰ ਅਦਾਲਤ ਕੰਪਲੈਕਸ 'ਚੋਂ ਮੈਡੀਕਲ ਲਈ ਚੰਡੀਮੰਦਿਰ ਲੈ ਕੇ ਜਾਣ ਵਾਲੀ ਸੀ। ਅਦਾਲਤ ਦੇ ਬਾਹਰ ਨਿਕਲਦੇ ਹੀ ਡੇਰਾ ਮੁਖੀ ਨੇ ਆਪਣੇ ਕਮਾਂਡੋਜ਼ ਨੂੰ ਅੰਗੂਠਾ ਦਿਖਾਇਆ। ਅੰਗੂਠਾ ਦਿਖਾਉਣ ਦੇ ਕੋਡਵਰਡ 'ਚ ਉਸ ਨੂੰ ਭਜਾ ਕੇ ਲਿਜਾਣ ਦਾ ਸੰਕੇਤ ਸੀ। ਇਸ ਦੇ ਨਾਲ ਫੈਸਲਾ ਖਿਲਾਫ ਆਉਣ 'ਤੇ ਡੇਰਾ ਮੁਖੀ ਉਥੋਂ ਭਜਾ ਕੇ ਲਿਜਾਣ ਦੀ ਤਿਆਰੀ 'ਚ ਖੜ੍ਹੇ ਕਮਾਂਡੋਜ਼ ਨੂੰ ਹਨੀਪ੍ਰੀਤ ਨੇ ਹੱਥ ਹਿਲਾ ਕੇ ਇਸ਼ਾਰਾ ਕੀਤਾ।
ਡੇਰਾ ਮੁਖੀ ਨੂੰ ਪੰਚਕੂਲਾ ਦੀ ਵਿਸ਼ੇਸ਼ ਕੋਰਟ ਨੇ ਦੋਸ਼ੀ ਠਹਿਰਾਉਣ ਤੋਂ ਬਾਅਦ ਬਾਅਦ ਗੁਰਮੀਤ ਰਾਮ ਰਹੀਮ ਨੇ ਆਪਣੇ ਸਹਿਯੋਗੀ ਤੋਂ ਲਾਲ ਬੈਗ ਮੰਗਿਆ। ਇਹ ਬੈਗ ਸਿਰਸਾ ਤੋਂ ਲਿਆਂਦਾ ਗਿਆ ਸੀ। ਡੇਰਾ ਮੁਖੀ ਦਾ ਕਹਿਣਾ ਸੀ ਕਿ ਬੈਗ ਵਿਚ ਉਸ ਦੇ ਕੱਪੜੇ ਹਨ ਪਰ ਅਸਲ ਵਿਚ ਇਹ ਸੰਕੇਤ ਸੀ, ਜਿਸ ਨਾਲ ਉਸ ਦੇ ਸਮਰਥਕਾਂ ਨੂੰ ਸੰਦੇਸ਼ ਮਿਲ ਜਾਵੇ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਉਦੋਂ ਹਿੰਸਾ ਸ਼ੁਰੂ ਹੋ ਸਕੇ।
ਡੇਰਾ ਮੁਖੀ ਨੂੰ ਪੰਚਕੂਲਾ ਦੀ ਵਿਸ਼ੇਸ਼ ਕੋਰਟ ਨੇ ਦੋਸ਼ੀ ਠਹਿਰਾਉਣ ਤੋਂ ਬਾਅਦ ਬਾਅਦ ਗੁਰਮੀਤ ਰਾਮ ਰਹੀਮ ਨੇ ਆਪਣੇ ਸਹਿਯੋਗੀ ਤੋਂ ਲਾਲ ਬੈਗ ਮੰਗਿਆ। ਇਹ ਬੈਗ ਸਿਰਸਾ ਤੋਂ ਲਿਆਂਦਾ ਗਿਆ ਸੀ। ਡੇਰਾ ਮੁਖੀ ਦਾ ਕਹਿਣਾ ਸੀ ਕਿ ਬੈਗ ਵਿਚ ਉਸ ਦੇ ਕੱਪੜੇ ਹਨ ਪਰ ਅਸਲ ਵਿਚ ਇਹ ਸੰਕੇਤ ਸੀ, ਜਿਸ ਨਾਲ ਉਸ ਦੇ ਸਮਰਥਕਾਂ ਨੂੰ ਸੰਦੇਸ਼ ਮਿਲ ਜਾਵੇ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਉਦੋਂ ਹਿੰਸਾ ਸ਼ੁਰੂ ਹੋ ਸਕੇ।
ਇਧਰ ਸਾਜ਼ਿਸ਼ ਦਾ ਇਹ ਲਾਲ ਸੂਟਕੇਸ ਗੱਡੀ 'ਚੋਂ ਬਾਹਰ ਕੱਢਿਆ ਗਿਆ, ਉਧਰ ਬਾਬ ਦੇ ਚੇਲੇ ਹਰਕਤ ਵਿਚ ਆ ਗਏ ਅਤੇ ਲੱਖਾਂ ਲੋਕਾਂ ਨੂੰ ਹਿੰਸਾ ਦਾ ਹਿੱਸਾ ਬਣਾ ਲਿਆ। ਇਸ ਤੋਂ ਬਾਅਦ ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਵੀ ਬਾਬਾ ਕਦੇ ਹੱਥ ਜੋੜਦਾ ਅਤੇ ਕਦੇ ਹੱਥ ਦੇ ਅੰਗੂਠੇ ਨਾਲ ਓਕੇ ਕਰਦਾ। ਇਹ ਸਭ ਹਿੰਸਾ ਭੜਕਾਉਣ ਦੇ ਇਸ਼ਾਰੇ ਸਨ, ਜਿਨ੍ਹਾਂ ਨੂੰ ਅੰਜਾਮ ਦੇ ਕੇ ਬਾਬਾ ਭੱਜਣਾ ਚਾਹੁੰਦਾ ਸੀ।
ਬਾਬੇ ਦੀ ਹਰਕਤ ਅਤੇ ਹਰ ਇਸ਼ਾਰਾ ਉਸ ਦੇ ਖਰਤਨਾਕ ਪਲਾਨ ਦਾ ਹਿੱਸਾ ਸੀ। ਇਸ ਸਭ ਦੇ ਵਿਚਕਾਰ ਰਾਮ ਰਹੀਮ ਦੇ ਉਹ ਕਮਾਂਡੋ ਜੇ ਉਸ ਨੂੰ 16 ਸਾਲਾਂ ਤੋਂ ਮਿਲੇ ਸਨ, ਉਨ੍ਹਾਂ ਦੀ ਵੀ ਪੂਰੀ ਕੋਸ਼ਿਸ਼ ਸੀ ਕਿ ਉਹ ਬਾਬੇ ਨੂੰ ਫਰਾਰ ਕਰਵਾ ਦੇਣ, ਜਿਸ ਦੇ ਚੱਲਦਿਆਂ ਕੋਰਟ ਦੇ ਬਾਹਰ ਬਾਬੇ ਦਾ ਸਕਿਓਰਿਟੀ ਕਮਾਂਡੋਜ਼ ਨੇ ਪੁਲਸ ਨਾਲ ਹੱਥੋਪਾਈ ਵੀ ਕੀਤੀ ਪਰ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਦੇ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲ ਸਕੀ।
ਇਸ ਬਲਾਤਕਾਰੀ ਬਾਬੇ ਦਾ ਪਲਾਨ ਇਥੇ ਹੀ ਖਤਮ ਨਹੀਂ ਹੁੰਦਾ। ਇਸ ਰੰਗੀਨ ਬਾਬੇ ਨੇ ਕੁਰਬਾਨੀ ਗੈਂਗ ਵੀ ਤਿਆਰ ਕੀਤੀ ਹੋਈ ਸੀ, ਜਿਸ ਦਾ ਮਕਸਦ ਆਪਣੀ ਜਾਨ ਦੇ ਕੇ ਵੀ ਬਾਬੇ ਨੂੰ ਭਜਾਉਣਾ ਸੀ ਪਰ ਪੁਲਸ ਨੇ ਅੱਗੇ ਨਾ ਤਾਂ ਬਾਬੇ ਦਾ ਕੋਈ ਪਲਾਨ ਚੱਲਿਆ ਅਤੇ ਨਾ ਹੀ ਕੁਰਬਾਨੀ ਗੈਂਗ ਦਾ ਕੋਈ ਪੈਂਤੜਾ। ਸੁਰੱਖਿਆ ਬਲਾਂ ਦੀ ਮੁਸਤੈਦੀ ਅਤੇ ਸਹੀ ਸਮੇਂ 'ਤੇ ਚੁੱਕਿਆ ਗਿਆ ਸਹੀ ਕਦਮ ਹੀ ਅੱਜ ਰਾਮ ਰਹੀਮ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਕਾਰਗਰ ਸਾਬਤ ਹੋਇਆ।