ਭਾੲੀ ਹਵਾਰਾ ਤੇ ਸਾਥੀਆਂ ਦੀ ਜੇਲ ਬ੍ਰੇਕ ਦੀ ਕਹਾਣੀ, ਕਿਵੇਂ ਕੀਤਾ ਇਹ ਸਾਰਾ ਕੰਮ

Tags



ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਤੇ ਭਾਈ ਭਿੳਰਾ ਜੋ ਕਿ ਤਿੰਨੋ ਜਾਣੇ ਬੁੜੈਲ ਜੇਲ ਵਿੱਚ ਬੰਦ ਸਨ ਇਹਨਾਂ ਯੋਧਿਆਂ ਨੇ 94 ਫੁੱਟ ਲੰਬੀ ਤੇ ਢਾਈ ਫੁੱਟ ਚੌੜੀ ਸੁਰੰਗ ਪੁੱਟੀ ਤੇ ਕਾਬਿਲ ਏ ਗੌਰ ਕਰਨ ਵਾਲੀ ਗੱਲ ਇਹਨਾਂ ਤਿੰਨਾਂ ਸੂਰਬੀਰਾਂ ਦੀ ਵਿੳਂਤਬੰਧੀ ਸੁਰੰਗ ਕਿਵੇਂ ਪੁਟੀ..ਜਿਆਦਾ ਸੁਰਖਿਆ ਵਾਲੀ ਜੇਲ ਹੋਣ ਕਾਰਨ ਅੰਦਰ ਕੁੱਝ ਵੀ ਲਿਜਾਇਆ ਨਹੀ ਸੀ ਜਾ ਸਕਦਾ ਤੇ ਇਹਨਾਂ ਨੇ ਬੜੇ ਹੀ ਚੁਸਤ ਤਰੀਕੇ ਨਾਲ ਜੇਲ ਦੇ ਸਰੀਏ ਨੂੰ ਵਰਤ ਕੇ ਕੰਕਰੀਟ ਦੀ ਕਈ ਇੰਚ ਚੌੜੀ ਫਰਸ਼ ਭੰਨੀ ਤੇ

ਆਪਣੀਆਂ ਪੱਗਾਂ ਨੂੰ ਰੱਸਿਆਂ ਦੀ ਜਗਾ ਵਰਤਿਆ ਸੁਰੰਗ ਚੋ ਮਿੱਟੀ ਬਾਹਰ ਕੱਡਣ ਲਈ ਤੇ ਹੋਲੀ ਹੋਲੀ ਅੱਗੇ ਵਧਦੇ ਗਏ | ਪਰ ਚਨੌਤੀ ਸੀ ਪੁੱਟੀ ਹੋਈ ਮਿੱਟੀ ਨੂੰ ਸਾਂਭਣਾ ਤੇ ਇਸ ਕੰਮ ਲਈ ਇਹਨਾਂ ਨੇ ਆਪਣੇ ਕਮਰੇ ਵਿਚਲੀ ਅਲਮਾਰੀ ਵਰਤੀ ਤੇ ਕਰੀਬ 40 ਗੱਟੇ (ਬੋਰੀਆਂ) ਉਸਦੇ ਉਹਲੇ ਲਕੋ ਦਿੱਤੀਆਂ। ਸੁਰੰਗ ਪੁੱਟਣ ਦੀ ਅਵਾਜ ਦਬਾਉਣ ਲਈ ਇੱਕ ਸਿੰਘ ਕਮਰੇ ਵਿਚਲੇ ਫਲੱਸ਼ ਵਿੱਚ ਲਗਾਤਾਰ ਪਾਣੀ ਡੋਲਦਾ ਰਹਿੰਦਾਂ ਸੀ |

ਕਈ ਦਿਨਾਂ ਦੀ ਮਿਹਨਤ ਤੋ ਬਆਦ ਆਖਰਕਾਰ ਇਹ 18 ਕੈਮਰਿਆਂ ਤੇ ਜੇਲ ਦੀ ਸਿਕੳਿਰਟੀ ਤੌ ਬਚਦੇ ਹੋਏ ਸੁਰੰਗ ਪੁਟਣ ਵਿੱਚ ਕਾਮਯਾਬ ਹੋਏ ਜੋ ਕਿ ਤਿੰਨ ਸੁਰਖਿਆ ਘੇਰਿਆਂ ਨੂੰ ਪਾਰ ਕਰਦੇ ਹੋਏ ਬਾਹਰ ਖੇਤ ਵਿੱਚ ਜਾ ਨਿਕਲਦੀ ਸੀ ਤੇ 23 ਫਰਵਰੀ 2004 ਦਿਨ ਸ਼ੁੱਕਰਵਾਰ ਨੂੰ ਅਖਬਰਾਂ ਇਸ ਸੁਰਖੀ ਨਾਲ ਭਰੀਆਂ ਸਨ ਕੇ ਹਵਾਰਾ ਤੇ ਸਾਥੀ ਫਰਾਰ …



ਅਖਬਾਰੀ ਖਬਰਾਂ ਵਿਚ ਇਹ ਗੱਲ ਨਸ਼ਰ ਹੋਈ ਹੈ ਕਿ ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਦੀ ਜਿਸ ਚੱਕੀ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਇਕ ਹੋਰ ਨਜ਼ਰਬੰਦ ਸਮੇਤ ਸੁਰੰਗ ਪੱਟ ਕੇ ਜੇਲ੍ਹ ਵਿਚੋਂ ਨਿਕਲ ਗਏ ਸਨ; ਉਸ ਚੱਕੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਾਲ ਹੀ ਤੱਕ ਖਾਲੀ ਰੱਖਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ 2004 ਤੋਂ ਬਾਅਦ ਸਾਲ 2013 ਵਿਚ ਰੋਜ਼ੇ ਅਤੇ ਨਵਰਾਤਿਆਂ ਦਾ ਵਰਤ ਰੱਖਣ ਵਾਲੇ ਕੈਦੀਆਂ ਨੂੰ ਵਰਤ ਦੇ ਦਿਨਾਂ ਦੋਰਾਨ ਇਸ ਚੱਕੀ ਵਿਚ ਰੱਖਿਆ।

ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਕਤਲ ਕਾਂਡ ਦੇ ਮੁਕਦਮੇਂ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਕੇਸਵਾਰ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਸਨ ਜਿਥੇ ਉਨ੍ਹਾਂ ਉੱਪਰ ਜੇਲ੍ਹ ਵਿਚ ਹੀ ਕਚਿਹਰੀ ਲਗਾ ਕੇ ਮੁਕਦਮਾ ਚਲਾਇਆ ਜਾ ਰਿਹਾ ਸੀ, ਜਿਸ ਦੌਰਾਨ 22 ਜਨਵਰੀ 2004 ਨੂੰ ਭਾਈ ਜਗਤਾਰ ਸਿੰਘ ਹਵਾਰਾ ਅਤੇ ਤਿੰਨ ਹੋਰ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਬਾਹਰ ਨਿਕਲ ਗਏ ਸਨ। ਇਹ ਸੁਰੰਗ ਕਤਰੀਬਨ 94 ਫੁੱਟ ਲੰਬੀ ਸੀ ਤੇ ਇਸ ਵਿਚੋਂ ਨਿਕਲਣ ਵਾਲੀ ਮਿੱਟੀ ਉਨ੍ਹਾਂ ਜੇਲ੍ਹ ਵਿਚ ਹੀ ਖੁਰਦ-ਬੁਰਦ ਕਰ ਦਿੱਤੀ ਸੀ।