ਡੇਰੇ ਦੇ ਇਸ ਅਧਿਆਪਕ ਨੇ ਖੋਲ੍ਹੀਆਂ ਬਾਬੇ ਦੀਆਂ ਵੱਡੀਆਂ ਪੋਲਾਂਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਏ ਜਾ ਚੁੱਕੀ ਹੈ। ਇਸ ਦਾ ਟੀਵੀ ਦੇ ਸਿਤਾਰਿਆਂ ਨੇ ਵੀ ਸਵਾਗਤ ਕੀਤਾ ਹੈ ਪਰ ਪੂਰੇ ਮਾਮਲੇ 'ਚ ਹੈਰਾਨੀ ਭਰਿਆ ਖੁਲਾਸਾ ਸਾਹਮਣੇ ਆਇਆ ਹੈ। ਮਸ਼ਹੂਰ ਰਿਅਲਟੀ ਸ਼ੋਅ 'ਬਿਗ ਬਾਸ' ਸੀਜ਼ਨ 10 'ਚ ਹਿੱਸਾ ਲੈਣ ਵਾਲਾ ਰਾਮ ਰਹੀਮ ਦੇ ਡੇਰੇ 'ਚ 3 ਸਾਲ ਤੱਕ ਕੰਮ ਕਰ ਚੁੱਕਾ ਹੈ। ਇਸ ਦਾ ਖੁਲਾਸਾ ਪ੍ਰਤੀਯੋਗੀ ਨੇ ਫੇਸਬੁੱਕ ਜ਼ਰੀਏ ਕਹੀ ਹੈ।

ਸ਼ੋਅ 'ਚ ਆਮ ਆਦਮੀ ਦੇ ਤੌਰ 'ਤੇ ਸ਼ਾਮਲ ਹੋਣ ਵਾਲੇ ਨਵੀਨ ਪ੍ਰਕਾਸ਼ ਨੇ ਦੱਸਿਆ ਹੈ ਕਿ ਉਹ ਰਾਮ ਰਹੀਮ ਦੇ ਡੇਰੇ 'ਚ ਤਿੰਨ ਸਾਲ ਤੱਕ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕਰ ਚੁੱਕਿਆ ਹੈ। ਨਵੀਨ ਨੇ ਕਿਹਾ ਹੈ ਕਿ ਉਹ ਡੇਰੇ 'ਚ ਕੰਮ ਆਈਏਐਸ ਪੇਪਰ ਦੀ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਪੜ੍ਹਾਉਂਦਾ ਸੀ। ਉਸ ਨੇ ਕਿਹਾ ਉਨ੍ਹਾਂ ਆਪਣੇ ਵਿਦਿਆਰਥੀਆਂ ਨੂੰ ਚੇਤਾਵਨੀ ਪਹਿਲਾਂ ਵੀ ਦਿੱਤੀ ਸੀ ਪਰ ਉਸ ਸਮੇਂ ਉਨ੍ਹਾਂ ਲੋਕਾਂ ਨੇ ਮੇਰੀ ਗੱਲ ਦਾ ਵਿਸ਼ਵਾਸ਼ ਨਹੀਂ ਕੀਤਾ।ਨਵੀਨ ਨੇ ਲਿਖਿਆ, "ਮੈਂ ਵਿਦਿਆਰਥੀਆਂ ਨੂੰ ਮੁਫ਼ਤ 'ਚ ਪੜ੍ਹਾਉਂਦਾ ਸੀ। ਉਨ੍ਹਾਂ ਨੂੰ ਮੈਂ ਬਾਬੇ ਤੋਂ ਜ਼ਿਆਦਾ ਕਿਤਾਬਾਂ 'ਤੇ ਭਰੋਸਾ ਕਰਨ ਲਈ ਕਹਿੰਦਾ ਸੀ।

ਨਵੀਨ ਨੇ ਕਿਹਾ ਕਿ ਮੈਨੂੰ ਬਾਬੇ ਨੂੰ ਛੱਡ ਸਾਰੇ ਭੋਲੇ ਭਾਲੇ ਸੇਵਾਦਾਰ ਪਸੰਦ ਸੀ। ਉਸ ਸਮੇਂ ਕੁਝ ਸੇਵਾਦਾਰਾਂ ਨੂੰ ਅੰਨ੍ਹੀ ਭਗਤੀ ਛੱਡਣ ਲਈ ਕਿਹਾ ਸੀ ਪਰ ਉਨ੍ਹਾਂ ਸਭ ਨੇ ਮੇਰੀ ਗੱਲ ਨੂੰ ਕੱਟ ਕੇ ਕਿਹਾ ਸੀ ਕਿ ਤੁਸੀਂ ਨਹੀਂ ਜਾਣਦੇ ਬਾਬਾ ਕੀ ਚੀਜ਼ ਹਨ। ਅੱਜ 38 ਘਰਾਂ ਤੋਂ ਪੁੱਛੋ ਬਾਬਾ ਕੀ ਚੀਜ਼ ਹੈ।