ਇੱਕ ਅਗਵਾ ਦੇ ਕੇਸ ਵਿਚ ਦੋਸ਼ੀਆਂ ਦੇ ਬਚਾਅ ਪੱਖ ਦੇ ਵਕੀਲ ਨੇ ਸਵੇਰੇ 3 ਵਜੇ ਚੰਡੀਗੜ੍ਹ ਸਥਿਤ ਨਾਈਟ ਫੂਡ ਸਟ੍ਰੀਟ ਵਿਖੇ ਲੜਕੀਆਂ ਦੀ ਮੌਜੂਦਗੀ ‘ਤੇ ਜਦੋਂ ਸਵਾਲ ਖੜ੍ਹਾ ਕੀਤਾ, ਜੱਜ ਨੇ ਉਨ੍ਹਾਂ ਨੂੰ ਪੁੱਛਿਆ ਕਿ ਮੁੰਡੇ ਉਸ ਵਕਤ ਉਸ ਜਗ੍ਹਾ ‘ਤੇ ਕੀ ਕਰ ਰਹੇ ਸਨ? ਦੋ ਦੋਸ਼ੀਆਂ ਰਜਿੰਦਰ ਅਤੇ ਤਰਾਨ ਨੂੰ ਜ਼ਬਰਦਸਤੀ ਦੋ ਔਰਤਾਂ ਦੀ ਕਾਰ ਵਿਚ ਬੈਠਣ ਅਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਲਈ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।
ਜਦੋਂ ਪੁਲਿਸ ਨੇ ਮੁਲਜ਼ਮਾਂ ਲਈ ਇਕ ਦਿਨ ਦੀ ਰਿਮਾਂਡ ਦੀ ਮੰਗ ਕੀਤੀ ਤਾਂ ਬਚਾਅ ਪੱਖ ਦੇ ਵਕੀਲ ਨੇ ਉਸ ਸਮੇਂ ਦੇ ਇਲਾਕੇ ਵਿਚ ਲੜਕੀਆਂ ਦੀ ਮੌਜੂਦਗੀ ‘ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਸ ਨੇ ਕਿਹਾ, “ਇੱਕ ਸਵਾਲ ਉੱਠਦਾ ਹੈ ਕਿ ਰਾਤ ਦੇ ਤਿੰਨ ਵਜੇ ਕੁੜੀਆਂ ਉੱਥੇ ਕੀ ਕਰ ਰਹੀਆਂ ਸਨ”, ਇਸ ਸਵਾਲ ਦੇ ਜਵਾਬ ‘ਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸੁਮਨ ਪਾਟਲੇਨ ਨੇ ਕਿਹਾ, “ਉਹ ਮੁੰਡੇ ਉਥੇ ਕੀ ਕਰ ਰਹੇ ਸਨ? ਕੀ ਕੁੜੀਆਂ ਰਾਤ ਨੂੰ ਭੁੱਖ ਮਹਿਸੂਸ ਨਹੀਂ ਕਰ ਸਕਦੀਆਂ? ਦਲੀਲ ਦਿੰਦਿਆਂ ਉਹਨਾਂ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਲਈ ਮਾਪਦੰਡ ਇੱਕੋ ਹੀ ਹੋਣੇ ਚਾਹੀਦੇ ਹਨ।
ਐਤਵਾਰ ਨੁੰ ਦੋ ਲੜਕਿਆਂ ਨੇ ਲੜਕੀਆਂ ਦੀ ਕਾਰ ਵਿਚ ਜ਼ਬਰਦਸਤੀ ਬੈਠ ਕੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਉਹਨਾਂ ਨੂੰ ਜਬਰੀ ਸੈਕਟਰ 17 ਵਿਚ ਛੱਡ ਕੇ ਆਉਣ ਦੀ ਜ਼ਿੱਦ ਕੀਤੀ ਸੀ। ਦੋਵਾਂ ਨੂੰ ਆਈਪੀਸੀ ਦੀਆਂ ਧਾਰਾਵਾਂ 365, 354 ਅਤੇ 34 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।