ਸੁਪਰੀਮ ਕੋਰਟ ਦਾ ਸ਼ਰਾਬ ਦੇ ਠੇਕਿਆਂ ਬਾਰੇ ਬਹੁਤ ਹੀ ਵਧੀਆ ਫੈਸਲਾ

Tags

ਸੁਪਰੀਮ ਕੋਰਟ ਨੇ ਨੈਸ਼ਨਲ ਅਤੇ ਸਟੇਟ ਹਾਈਵੇਅ ਦੇ ਦੋਹਾਂ ਪਾਸੇ 500 ਮੀਟਰ ਦੇ ਦਾਇਰੇ 'ਚ ਪੈਣ ਵਾਲੇ ਹੋਟਲ, ਪਬ ਅਤੇ ਰੈਸਟੋਰੈਂਟ 'ਚ ਸ਼ਰਾਬ ਦੀ ਵਿਕਰੀ 'ਤੇ ਰੋਕ ਲਾ ਦਿੱਤੀ ਹੈ। ਇਹ ਰੋਕ ਅੱਜ ਯਾਨੀ ਸ਼ਨੀਵਾਰ ਤੋਂ ਲਾਗੂ ਹੋਵੇਗੀ। ਸੁਪਰੀਮ ਕੋਰਟ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਵੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ।
 
ਦਿੱਲੀ ਕੋਲ ਸਾਰੇ ਹਾਈਵੇਅ ਦੇ ਨੇੜੇ 500 ਮੀਟਰ ਦੇ ਦਾਇਰੇ 'ਚ ਸਥਿਤ ਕਰੀਬ 50 ਰੈਸਟੋਰੈਂਟ ਅਤੇ ਹੋਟਲਾਂ 'ਚ ਸ਼ਨੀਵਾਰ ਤੋਂ ਸ਼ਰਾਬ ਨਹੀਂ ਮਿਲੇਗੀ ਅਤੇ ਕੋਈ ਰੱਖਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ। ਸੂਤਰਾਂ ਅਨੁਸਾਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 65 ਸ਼ਰਾਬ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਜਾਵੇ। ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਇਕ ਅਪ੍ਰੈਲ ਤੋਂ ਦੇਸ਼ 'ਚ ਰਾਜਮਾਰਗਾਂ ਦੇ 500 ਮੀਟਰ ਦੇ ਦਾਇਰੇ 'ਚ ਆਉਣ ਵਾਲੀਆਂ ਸ਼ਰਾਬ ਦੀਆਂ ਦੁਕਾਨਾਂ, ਪਬਾਂ, ਹੋਟਲਾਂ ਅਤੇ ਬਾਰਾਂ 'ਚ ਸ਼ਰਾਬ ਵੇਚਣ ਦੀ ਮਨਜ਼ੂਰੀ ਨਹੀਂ ਹੋਵੇਗੀ। 

 
ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਐੱਲ.ਐੱਨ.ਰਾਵ ਦੀ ਮੈਂਬਰਤਾ ਵਾਲੀ ਬੈਂਚ ਨੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਹ ਆਦੇਸ਼ ਦਿੱਤਾ ਗਿਆ। ਬੈਂਚ ਨੇ ਸਪੱਸ਼ਟ ਕੀਤਾ ਕਿ 15 ਦਸੰਬਰ ਦੇ ਫੈਸਲੇ ਤੋਂ ਪਹਿਲਾਂ ਜਿਨ੍ਹਾਂ ਸ਼ਰਾਬ ਵਪਾਰੀਆਂ ਨੂੰ ਲਾਇਸੈਂਸ ਦਿੱਤੇ ਗਏ, ਉਹ ਇਸ ਸਾਲ 30 ਸਤੰਬਰ ਤੱਕ ਮਨਜ਼ੂਰੀ ਹੋਣਗੇ। 15 ਦਸੰਬਰ ਦੇ ਫੈਸਲੇ ਅਨੁਸਾਰ ਦੂਜੀਆਂ ਸ਼ਰਾਬ ਦੀਆਂ ਦੁਕਾਨਾਂ ਇਕ ਅਪ੍ਰੈਲ ਤੋਂ ਬੰਦ ਕਰਨੀਆਂ ਹੋਣਗੀਆਂ।