ਬਜਾਰ ਵਿੱਚ ਆ ਗਿਆ ਹੈ ਨਕਲੀ ਆਂਡਾ, ਦੇਖੋ ਅਸਲੀ-ਨਕਲੀ ਦਾ ਫਰਕ- ਵੀਡੀਓ

Tags



ਕੋਲਕਾਤਾ ਦੇ ਪਾਰਕ ਸਰਕਸ ਇਲਾਕੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ ਨਕਲੀ ਅੰਡੇ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਵਿਚ ਪਲਾਸਟਿਕ ਨੁਮਾ ਚੀਜ਼ ਪਾਈ ਗਈ। ਇਨ੍ਹਾਂ ਅੰਡਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ।

ਬੀਤੇ ਦੋ ਦਿਨਾਂ ਤੋਂ ਪਲਾਸਟਿਕ ਜਾਂ ਨਕਲੀ ਅੰਡਿਆਂ ਦੇ ਪਾਏ ਜਾਣ ਕਾਰਨ ਅੰਡਿਆਂ ਦੀ ਵਿਕਰੀ 'ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਲੋਕ ਅੰਡੇ ਖ਼ਰੀਦਣ ਤੋਂ ਬੱਚ ਰਹੇ ਹਨ। ਉਥੇ ਹੀ ਵਿਗਿਆਨੀਆਂ ਤੇ ਸਿਹਤ ਮਾਹਿਰਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪਲਾਸਟਿਕ ਜਾਂ ਨਕਲੀ ਅੰਡੇ ਖਾ ਕੇ ਲੋਕ ਥੋੜ੍ਹੇ ਜਾਂ ਲੰਬੇ ਸਮੇਂ ਲਈ ਬਿਮਾਰ ਪੈ ਸਕਦੇ ਹਨ। ਦੇਸ਼ ਦੇ ਕਈ ਹਿੱਸਿਆਂ 'ਚ ਅੰਡਿਆਂ ਨੂੰ ਲੈ ਕੇ ਲੋਕ ਚਿੰਤਤ ਹੋਣ ਕਾਰਨ ਇਸ ਨੂੰ ਖ਼ਰੀਦਣ ਤੋਂ ਬੱਚ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਚੀਨ ਤੋਂ ਨਕਲੀ ਅੰਡੇ ਬਰਾਮਦ ਕੀਤੇ ਗਏ ਹਨ।