ਲੁਧਿਆਣੇ ਦੇ ਇਸ ਸਿੱਖ ਨੇ ਆਪਣੀ ਜਗ੍ਹਾ ਦੁਨੀਆ ਦੇ 200 ਪ੍ਰਭਾਵਸ਼ਾਲੀ ਲੋਕਾਂ 'ਚ ਬਣਾਈ

Tags


1 ਅਪ੍ਰੈਲ- ਇੱਥੋਂ ਦੇ ਸਿੱਖ ਨੌਜਵਾਨ ਹਰਜਿੰਦਰ ਸਿੰਘ ਕੁਕਰੇਜਾ ਨੇ ਆਪਣੀ ਜਗ੍ਹਾ ਦੁਨੀਆ ਦੇ 200 ਪ੍ਰਭਾਵਸ਼ਾਲੀ ਲੋਕਾਂ 'ਚ 148ਵੇਂ ਨੰਬਰ 'ਤੇ ਬਣਾਈ ਹੈ। 'ਡਿਜੀਟਲ ਪਲੇਟਫ਼ਾਰਮ ਰਿਚਟੋਪੀਆ' ਨੇ 200 ਪ੍ਰਭਾਵਸ਼ਾਲੀ ਤੇ ਚੰਗਾ ਕੰਮ ਕਰਨ ਵਾਲੇ ਲੋਕਾਂ ਦੀ ਸੂਚੀ ਬਣਾਈ ਹੈ। ਇਸ ਸੂਚੀ 'ਚ ਹਰਜਿੰਦਰ ਸਿੰਘ ਇਕੱਲੇ ਸਿੱਖ ਹਨ। ਇਸ ਸੂਚੀ 'ਚ ਮਾਰਕ ਜ਼ੁਕੇਰਬਰਗ, ਬਿੱਲ ਗੇਟਸ, ਹਿਲੇਰੀ ਕਲਿੰਟਨ, ਇਮਰਾਨ ਖ਼ਾਨ ਤੇ ਅਮਰੀਕਾ ਦੇ ਤਿੰਨ ਰਾਸ਼ਟਰਪਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।