ਮਨਪ੍ਰੀਤ ਬਾਦਲ ਦੀਆਂ ਆਪਣੀ ਪਤਨੀ ਨੂੰ Wheel Chair ਤੇ ਲਿਜਾਂਦੇ ਹੋਏ ਦੀਆਂ ਤਸਵੀਰਾਂ ਵਾਇਰਲ


ਇਹ ਤਸਵੀਰਾਂ ਮਨਪ੍ਰੀਤ ਬਾਦਲ ਅਤੇ ਉਹਨਾਂ ਦੀ ਪਤਨੀ ਵੀਨੂ ਬਾਦਲ ਦੀਆਂ ਹਨ । ਤਸਵੀਰਾਂ ਜਨਵਰੀ 2017 ਦੀਆਂ ਹਨ ਜਦੋਂ ਵੀਨੂ ਬਾਦਲ ਦਾ ਪ੍ਰਚਾਰ ਦੌਰਾਨ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੇ ਗਿੱਟਾ ਤੇ ਲੱਤ ਟੁੱਟ ਗਈ ਸੀ। ਸ਼ਰਾਬੀ ਡਰਾਇਵਰ ਦੀ ਕਾਰ ਉਹਨਾਂ ਵਿੱਚ ਆ ਕੇ ਵੱਜੀ ਸੀ। ਉਸ ਤੋਂ ਬਾਅਦ ਮਨਪ੍ਰੀਤ ਬਾਦਲ ਆਪਣੀ ਪਤਨੀ ਨੂੰ ਇਲਾਜ ਲਈ ਪੀ. ਜੀ. ਆਈ. ਲੈ ਕੇ ਗਏ ਜਿੱਥੇ ਉਹ ਆਮ ਲੋਕਾਂ ਵਾਂਗੂੰ ਕਤਾਰ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਤੁਹਾਨੂੰ ਦੱਸ ਦਈਏ ਮਨਪ੍ਰੀਤ ਬਾਦਲ ਇਸ ਵੇਲੇ ਪੰਜਾਬ ਦੇ ਖਜਾਨਾ ਮੰਤਰੀ ਹਨ।