ਕੈਪਟਨ ਦਾ ਰੇਤਾ ਬੱਜਰੀ ਸਸਤਾ ਕਰਨ ਦਾ ਨਵਾਂ ਫੈਸਲਾ

ਕੈਪਟਨ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਰੋਕਣ ਵਰਤੀ ਸਖਤੀ ਨਾਲ ਉਲਟਾ ਰੇਤਾ-ਬਜਰੀ ਦੀਆਂ ਕੀਮਤਾਂ ਪਿਛਲੇ ਦਿਨਾਂ ਵਿੱਚ ਵਧ ਗਈਆਂ ਹਨ, ਕਿਉਂਕਿ ਇਸ ਨਾਲ ਖੁਦਾਈ ਉਪਰ ਭਾਰੀ ਅਸਰ ਪਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਤਾ-ਬਜਰੀ ਦੀ ਕਿੱਲਤ ਦੂਰ ਕਰਨ ਲਈ ਕੱਲ੍ਹ ਸਬੰਧਿਤ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕਰਕੇ ਬੰਦ ਪਈਆਂ ਖੱਡਾਂ ਨੂੰ ਤੁਰੰਤ ਚਾਲੂ ਕਰਨ ਦੇ ਆਦੇਸ਼ ਦਿੱਤੇ ਹਨ। ਜਿਸ ਤਹਿਤ ਤਹਿਤ ਅੱਜ ਸੱਤ ਹੋਰ ਖੱਡਾਂ ਚਾਲੂ ਕਰਨ ਨੂੰ ਹਰੀ ਝੰਡੀ ਦਿੱਤੀ ਹੈ।

ਸੂਤਰਾਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਧਿਕਾਰਤ ਤੌਰ ’ਤੇ ਕੁੱਲ 291 ਖੱਡਾਂ ਹਨ, ਜਿਨ੍ਹਾਂ ਵਿੱਚੋਂ ਫਿਲਹਾਲ 2 ਤੋਂ 75 ਹੈਕਟੇਅਰ ਦੇ ਰਕਬੇ ਵਾਲੀਆਂ ਸਿਰਫ਼ 74 ਖੱਡਾਂ ਹੀ ਚੱਲਣ ਕਾਰਨ ਰੇਤਾ-ਬਜਰੀ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਸੱਤ ਹੋਰ ਖੰਡਾਂ ਖੁੱਲਣ ਨਾਲ 81 ਖੱਡਾਂ ਤੋਂ ਮਾਲ ਨਿਕਲਣਾ ਸ਼ੁਰੂ ਹੋ ਗਿਆ ਹੈ।

ਇਸ ਤੋਂ ਇਲਾਵਾ 56 ਹੋਰ ਖੱਡਾਂ ਦੀ ਬੋਲੀ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 35 ਖੱਡਾਂ ਦੀ ਨਿਲਾਮੀ ਕਰਨ ਲਈ ਐਨਵਾਇਰਮੈਂਟ ਸਰਟੀਫਿਕੇਟ (ਈਸੀ) ਹਾਸਲ ਕਰਨ ਦੀ ਪ੍ਰਕਿਰਿਆ ਚਲਾ ਦਿੱਤੀ ਗਈ ਹੈ। ਇਸ ਤਰ੍ਹਾਂ ਕੁੱਲ 291 ਖੱਡਾਂ ਵਿੱਚੋਂ ਜਿਥੇ 81 ਖੱਡਾਂ ਤੋਂ ਮਾਲ ਨਿਕਲਣਾ ਸ਼ੁਰੂ ਹੋ ਜਾਵੇਗਾ, ਉਥੇ 91 ਹੋਰ ਖੱਡਾਂ ਦੀ ਨੇੜੇ ਭਵਿੱਖ ਵਿੱਚ ਬੋਲੀ ਲਾ ਕੇ ਉਨ੍ਹਾਂ ਦੀ ਖੁਦਾਈ ਨੇੜੇ ਭਵਿੱਖ ਵਿੱਚ ਹੋਣ ਦੇ ਅਸਾਰ ਹਨ।