ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਗੂੰਜੇ ਕਿਸਾਨਾਂ ਦੇ ਮੁੱਦੇ

ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਅੱਜ ਵਿਰੋਧੀ ਧਿਰ ਨੇ ਕਿਸਾਨਾਂ ਦੇ ਕਰਜ਼ੇ ਦਾ ਮੁੱਦਾ ਚੁੱਕਿਆ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੂੰ ਬੈਂਕਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸਦੇ ਜਵਾਬ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਹ ਮੇਰੀ ਜਿੰਮੇਵਾਰਾ ਹੈ ਕਿ ਕਿਸੇ ਕਿਸਾਨ ਦੀ ਕੁਰਕੀ ਨਹੀਂ ਹੋਵੇਗੀ।
ਦੂਜੇ ਪਾਸੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਲੂ ਕਿਸਾਨਾਂ ਦਾ ਮੁੱਦਿਆ ਚੁੱਕਿਆ। ਖਹਿਰਾ ਨੇ ਕਿਹਾ ਆਲੂਆਂ ਦੀ ਘੱਟ ਭਾਅ ਕਾਰਨ ਕਿਸਾਨ ਰੁਲ ਰਹੇ ਹਨ।

ਮੁੱਖ ਮੰਤਰੀ ਨੇ ਪ੍ਰਸ ਕਾਨਫਰੰਸ ਦੌਰਾਨ ਵੀ ਕਿਹਾ ਕਿ ਪੰਜਾਬ ਕਿਸਾਨਾਂ ਦੇ ਬੈਂਕਾਂ ਦੇ ਕਰਜ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਨੋਟਿਸ ਕਰ ਚੁੱਕੇ ਹਨ ਕਿ ਬੈਂਕ ਕਿਸਾਨਾਂ ਦੀ ਰਹਿੰਦੀ ਰਿਕਵਰੀ ਨਾ ਲੈਣ। ਉਨ੍ਹਾਂ ਨੇ ਕਿਹਾ ਕਿ 31 ਹਜ਼ਾਰ ਕਰੋੜ ਦਾ ਫੂਡ ਘਪਲਾ ਜਾਂ ਫ਼ੰਡਾਂ ਨੂੰ ਹੋਰ ਜਗ੍ਹਾ ਵਰਤਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਖ਼ਰੀਦ ਲਈ ਕੈਸ਼ ਕ੍ਰੈਡਿਟ ਲਿਮਟ ਛੇਤੀ ਹੀ ਜਾਰੀ ਹੋ ਜਾਵੇਗੀ। ਕੈਪਟਨ ਨੇ ਕਿਹਾ ਕਿਸਾਨਾਂ ਦੇ ਕਰਜ਼ੇ ਨੂੰ ਨਿਪਟਣ ਲਈ ਛੇਤੀ ਹੀ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਕਾਨੂੰਨ ਲੈ ਕੇ ਆ ਰਹੇ ਹਨ।