ਨਵਜੋਤ ਸਿੱਧੂ ਨੇ ਵਿਧਾਨ ਸਭਾ 'ਚ ਸਾਰਿਆਂ ਨੂੰ ਹਸਾਇਆ- ਦੇਖੋ ਵੀਡੀਓ

ਪੰਜਾਬ ਦੀ 15ਵੀਂ ਵਿਧਾਨ ਸਭਾ ‘ਚ ਵਿਧਾਇਕਾਂ ਦਾ ਪਹਿਲਾ ਦਿਨ ਸੀ, ਇਸ ਲਈ ਵਿਧਾਇਕ ਆਪਣੇ ਲਈ ਤੈਅ ਸੀਟ ਦੀ ਬਜਾਏ ਜਿੱਥੇ ਥਾਂ ਮਿਲੀ ਉੱਥੇ ਬੈਠ ਗਏ। ਅਮਰਿੰਦਰ ਜਦੋਂ ਚਲੇ ਗਏ ਤਾਂ ਮੁੱਖ ਮੰਤਰੀ ਲਈ ਤੈਅ ਸੀਟ ‘ਤੇ ਨਵਜੋਤ ਸਿੰਘ ਸਿੱਧੂ ਅਤੇ ਬਲਬੀਰ ਸਿੱਧੂ ਬੈਠ ਕੇ ਗੱਲ ਕਰਨ ਲੱਗੇ। ਤਿੰਨ ਮਿੰਟ ਤਕ ਉਹ ਨਹੀਂ ਉੱਠੇ ਤਾਂ ਵਿਧਾਨ ਸਭਾ ਦੇ ਇਕ ਕਰਮਚਾਰੀ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਇਸ ਦੇ ਬਾਅਦ ਦੋਨੋਂ ਨਵਜੋਤ ਸਿੰਘ ਸਿੱਧੂ ਦੀ ਸੀਟ ‘ਤੇ ਬੈਠੇ। ਵਿਧਾਇਕਾਂ ਦੀ ਸਹੁੰ ਦੇ ਕਾਰਨ ਅਰਸੇ ਬਾਅਦ ਵਿਧਾਨ ਸਭਾ ‘ਚ ਵਿਧਾਇਕਾਂ ਦੀ ਏਨੀ ਮੌਜੂਦਗੀ ਦੇਖਣ ਨੂੰ ਮਿਲੀ।

ਹਾਸਾ ਠੱਠਾ ਚੱਲਦਾ ਰਿਹਾ ਚਾਰ-ਪੰਜ ਵਾਰੀ ਸੱਤਾ ਧਿਰ ਦੇ ਬੈਂਚਾਂ ਤੋਂ ਠਹਾਕੇ ਵੀ ਗੂੰਜੇ। ਇਥੋਂ ਤਕ ਕਿ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਵੀ ਇਸ ਵਿਚ ਸਾਥ ਦਿੰਦੇ ਰਹੇ।

‘ਆਪ’ ਅਤੇ ਅਕਾਲੀ ਵਿਧਾਇਕ ਸ਼ਾਂਤ ਰਹੇ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਸਦਨ ‘ਚ ਸਹੁੰ ਚੁੱਕਣ ਲਈ ਨਹੀਂ ਆਏ। ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪਹਿਲੇ ਦਿਨ ਸਦਨ ‘ਚ ਨਾ ਆਏ ਹੋਣ।
ਕੈਪਟਨ ਅਮਰਿੰਦਰ ਸਿੰਘ ਇਕ ਘੰਟਾ 20 ਮਿੰਟ ਸਦਨ ‘ਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਚਮਕ ਛਾਈ ਰਹੀ। ਖ਼ਾਸ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਵੀ ਬਿਕਰਮ ਸਿੰਘ ਮਜੀਠੀਆ ਅਤੇ ਐੱਨ ਕੇ ਸ਼ਰਮਾ ਸਮੇਤ ਕਈ ਵਿਧਾਇਕਾਂ ਨੇ ਕੈਪਟਨ ਤੋਂ ਆਸ਼ੀਰਵਾਦ ਲਿਆ ਅਤੇ ਪਹਿਲ ਕਤਾਰ ‘ਚ ਬੈਠੇ ਤੇ ਕਾਂਗਰਸੀ ਵਿਧਾਇਕਾਂ ਨਾਲ ਹੱਥ ਮਿਲਾਇਆ। ਦੂਜੇ ਪਾਸੇ ਕਾਂਗਰਸੀ ਵਿਧਾਇਕ ਵੀ ਸਹੁੰ ਚੁੱਕਣ ਦੇ ਬਾਅਦ ਵਿਰੋਧੀ ਬੈਂਚਾਂ ਦੀ ਪਹਿਲੀ ਕਤਾਰ ‘ਚ ਬੈਠੇ। ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਐਡਵੋਕੇਟ ਐੱਚ ਐੱਸ ਫੂਲਕਾ ਅਤੇ ਹੋਰ ਆਪ-ਅਕਾਲੀ ਵਿਧਾਇਕਾਂ ਨੂੰ ਜਾ ਕੇ ਮਿਲੇ।


EmoticonEmoticon