ਇਸ ਸਿੱਖ ਬੰਦੇ ਨੇ ਪਾਈ ਅੰਬਾਨੀ ਦੇ ਜੀਓ ਨੂੰ ਮਾਤ

ਜੀਓ ਤੋਂ ਵੀ ਸਸਤਾ ਇੰਟਰਨੈੱਟ ਦੇਣ ਦਾ ਐਲਾਨ ਕਰਕੇ ਇੱਕ ਮੋਬਾਈਲ ਕੰਪਨੀ ਨੇ ਹੋਸ਼ ਉਡਾ ਦਿੱਤੇ ਹਨ। ਇਹ ਕੰਪਨੀ ਕੈਨੇਡਾ ਦੀ ਤੇ ਇਸ ਦਾ ਮਾਲਕ ਇੱਕ ਸਿੱਖ ਹੈ। ਕੰਪਨੀ ਨੇ 17 ਰੁਪਏ ਵਿੱਚ ਹਰ ਮਹੀਨੇ ਡੇਟਾ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਮੋਬਾਈਲ ਹੈਂਡਸੈਟ ਬਣਾਉਣ ਵਾਲੀ ਕੰਪਨੀ ਡਾਟਾਵਿੰਡ 200 ਰੁਪਏ ਵਿੱਚ ਸਾਲ ਭਰ ਲਈ ਇੰਟਰਨੈੱਟ ਡਾਟਾ ਦੇਣ ਦੀ ਯੋਜਨਾ ਬਣਾ ਰਹੀ ਹੈ।

ਇਸ ਲਈ ਕੰਪਨੀ ਆਪਣੇ ਮੋਬਾਈਲ ਸੇਵਾ ਕਾਰੋਬਾਰ ਵਿੱਚ 100 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾ ਰਹੀ ਹੈ। ਉਹ ਲਾਇਸੰਸ ਮਿਲਣ ਦੇ ਪਹਿਲੇ ਛੇ ਮਹੀਨਿਆਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਸਸਤਾ ਸਮਰਾਟਫ਼ੋਨ ਤੇ ਟੇਬਲੇਟ ਲਈ ਪ੍ਰਸਿੱਧ ਡਾਟਾਵਿੰਡ ਨੇ ਦੇਸ਼ ਵਿੱਚ ਨੈੱਟਵਰਕ ਸਰਵਿਸ ਪ੍ਰੋਵਾਈਡਰ ਬਣਾਉਣ ਲਈ ਲਾਇਸੰਸ ਅਪਲਾਈ ਕੀਤਾ ਹੈ।
ਇਹ ਲਾਇਸੰਸ ਮਿਲਣ ਤੋਂ ਬਾਅਦ ਕੰਪਨੀ ਡਾਟਾ ਸਰਵਿਸਿਜ਼ ਤੇ ਟੈਲੀ ਨੈੱਟਵਰਕ ਸਰਵਿਸ ਦੀ ਪੇਸ਼ਕਸ਼ ਕਰ ਸਕੇਗੀ।

ਹਾਂਲਕਿ ਕੰਪਨੀ ਭਾਰਤ ਵਿੱਚ ਆਪਣੀ ਸੇਵਾ ਕਿਸੀ ਮੌਜੂਦਾ ਟੈਲੀਕਾਮ ਕੰਪਨੀ ਦੇ ਨਾਲ ਹਿੱਸੇਦਾਰੀ ਦੇ ਨਾਲ ਹੀ ਸ਼ੁਰੂ ਕਰ ਪਾਏਗੀ। ਕੰਪਨੀ ਦੇ ਮੁਖੀ ਸੁਨੀਤ ਤੁਲੀ ਨੇ ਆਖਿਆ ਹੈ ਕਿ ਇੱਕ ਮਹੀਨੇ ਅੰਦਰ ਸਾਨੂੰ ਲਾਇਸੰਸ ਮਿਲਣ ਦੀ ਉਮੀਦ ਹੈ। ਡਾਟਾਵਿੰਡ ਕਾਰੋਬਾਰ ਸ਼ੁਰੂ ਕਰਨ ਲਈ ਪਹਿਲਾਂ ਛੇ ਮਹੀਨੇ ਵਿੱਚ 100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦਾ ਹੁਣ ਜ਼ਿਆਦਾ ਧਿਆਨ ਡਾਟਾ ਸਰਵਿਸ ਉੱਤੇ ਹੋਵੇਗਾ।

ਤੁਲੀ ਨੇ ਦੱਸਿਆ ਕਿ ਅਸੀਂ ਹਰ ਮਹੀਨੇ 20 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ ਉੱਤੇ ਸੇਵਾ ਦੇਵਾਂਗੇ। ਜੀਓ ਦਾ ਜ਼ਿਕਰ ਕਰਦੇ ਹੋਏ ਤੁਲੀ ਨੇ ਆਖਿਆ ਕਿ ‘ਜੀਓ ਦਾ 300 ਰੁਪਏ ਦਾ ਪਲਾਨ ਕੇਵਲ ਉਨ੍ਹਾਂ ਲਈ ਬਹਿਤਰ ਹੋਵੇਗਾ ਜੋ ਹਰ ਮਹੀਨੇ 1,000-1,500 ਰੁਪਏ ਖ਼ਰਚ ਕਰ ਸਕਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਕੇਵਲ 30 ਕਰੋੜ ਹੈ। ਬਾਕੀ ਦੀ ਜਨਤਾ ਹਰ ਮਹੀਨੇ ਸਿਰਫ਼ 90 ਰੁਪਏ ਮੋਬਾਈਲ ਉੱਤੇ ਖ਼ਰਚ ਕਰਦੀ ਹੈ। ਤੁਲੀ ਦੇ ਅਨੁਸਾਰ ਇੱਕ ਸਾਲ ਦਾ ਇੰਟਰਨੈੱਟ 200 ਰੁਪਏ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

3 comments


EmoticonEmoticon