ਮੋਟਰਸਾਈਕਲ ਤੇ ਸਕੂਟੀ ਖਰੀਦੋ 22000 ਰੁਪਏ ਸਸਤੇ- ਅੱਜ ਹੀ ਖਰੀਦੋ

Tags


ਆਪਣੇ ਬੀ. ਐੱਸ.-3 ਸਟੈਂਡਰਡ ਵਾਲੇ ਮੋਟਰਸਾਈਕਲ ਅਤੇ ਸਕੂਟਰਾਂ ਨੂੰ ਵੇਚਣ ਲਈ ਦੋ-ਪਹੀਆ ਕੰਪਨੀਆਂ ਨੇ ਆਖਰੀ ਬਾਲ 'ਤੇ ਸਿਕਸਰ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਤੁਹਾਡੀ ਨਜ਼ਰ ਵੀ ਕਿਸੇ ਮੋਟਰਸਾਈਕਲ ਜਾਂ ਸਕੂਟਰ 'ਤੇ ਟਿਕੀ ਹੈ ਤਾਂ ਅੱਜ ਯਾਨੀ ਸ਼ੁੱਕਰਵਾਰ ਦੀ ਰਾਤ ਤਕ ਉਸ ਨੂੰ ਆਪਣੇ ਘਰ ਲੈ ਆਓ ਕਿਉਂਕਿ ਇਸ ਤੋਂ ਜ਼ਿਆਦਾ ਸੁਨਿਹਰਾ ਮੌਕਾ ਸ਼ਾਇਦ ਹੀ ਤੁਹਾਡੇ ਹੱਥ ਫਿਰ ਕਦੇ ਲੱਗੇਗਾ। ਕੰਪਨੀਆਂ ਨੇ ਆਪਣੇ ਦੋ-ਪਹੀਆ ਵਾਹਨਾਂ 'ਤੇ 22 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ ਆਫਰ ਕੀਤੀ ਹੈ। ਹੀਰੋ ਨੇ ਆਪਣੇ ਵਾਹਨਾਂ 'ਤੇ 5,000 ਤੋਂ ਲੈ ਕੇ 7,500 ਅਤੇ 12,500 ਰੁਪਏ ਤਕ ਦੀ ਛੋਟ ਆਫਰ ਕੀਤੀ ਹੈ।

ਇਹ ਮੋਟਰਸਾਈਕਲ ਜਿਆਦਾ ਪ੍ਰਦੂਸ਼ਣ ਕਰਨ ਕਰਕੇ ਸੁਪਰੀਮ ਕੋਰਟ ਨੇ ਇਹਨਾਂ ਦੀ ਵਿਕਰੀ 1 ਅਪ੍ਰੈਲ ਤੋਂ ਬੰਦ ਕਰ ਦਿੱਤੀ ਹੈ। ਆਫਰ ਸਿਰਫ ਅੱਜ ਮਤਲਬ ਕਿ 31 ਮਾਰਚ 2017 ਤਕ ਦਿੱਤਾ ਜਾ ਰਿਹਾ ਹੈ। ਸਭ ਤੋਂ ਵਧ ਛੋਟ ਹੌਂਡਾ ਵੱਲੋਂ ਦਿੱਤੀ ਜਾ ਰਹੀ ਹੈ। ਹੌਂਡਾ ਬੀ.ਐੱਸ.-3 ਬਾਇਕ ਅਤੇ ਆਟੋਮੈਟਿਕ ਸਕੂਟਰਾਂ 'ਤੇ 31 ਮਾਰਚ ਤਕ 22,000 ਰੁਪਏ ਤਕ ਦਾ ਕੈਸ਼ਬੈਕ ਦੇ ਰਿਹਾ ਹੈ। ਕੰਪਨੀ ਇਹ ਆਫਰ ਅਕਟਿਵਾ 3ਜੀ, ਡ੍ਰੀਮ ਯੋਗਾ, ਸੀ.ਬੀ. ਸ਼ਾਇਨ ਅਤੇ ਸੀ. ਡੀ.-110 ਡੀ. ਐੱਕਸ 'ਤੇ ਦੇ ਰਹੀ ਹੈ। 

ਉੱਥੇ ਹੀ ਬਜਾਜ ਆਟੋ ਵੀ ਬੀਮੇ ਦੇ ਨਾਲ ਵੱਖ-ਵੱਖ ਮਾਡਲਾਂ 'ਤੇ ਛੋਟ ਦੇ ਰਿਹਾ ਹੈ। ਕੰਪਨੀ ਵੱਲੋਂ 3,000 ਤੋਂ ਲੈ ਕੇ 12,000 ਰੁਪਏ ਤਕ ਦੀ ਛੋਟ ਪਲੈਟਿਨਾ ਤੋਂ ਲੈ ਕੇ ਪਲਸਰ ਐੱਰ. ਐੱਸ.-200 ਤਕ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਇਸ ਦੌੜ 'ਚ ਟੀਵੀ ਐÎੱਸ ਮੋਟਰਸਾਈਕਲ ਕੰਪਨੀ ਵੀ 20,000 ਰੁਪਏ ਤਕ ਦੀ ਛੋਟ ਆਪਣੇ ਵੱਖ-ਵੱਖ ਮਾਡਲਾਂ 'ਤੇ ਦੇ ਰਹੀ ਹੈ। ਇਹ ਆਫਰ ਸਿਰਫ ਅੱਜ ਦੇ ਦਿਨ ਲਈ ਹੈ। ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਵੀ ਸਕੂਟਰ ਅਤੇ ਗੀਕਸਰ ਮੋਟਰਸਾਈਕਲ 'ਤੇ ਛੋਟ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ 4000 ਰੁਪਏ ਤਕ ਦੀ ਛੋਟ ਅਤੇ ਹੈਲਮੈੱਟ ਮੁਫਤ ਦਿੱਤਾ ਜਾ ਰਿਹਾ ਹੈ।