ਕੇਜਰੀਵਾਲ ਨੇ ਵੋਟਰ ਕਾਰਡ 'ਚ ਆਪਣਾ ਪਤਾ ਬਦਲਣ ਲਈ ਦਿੱਤੀ ਅਰਜ਼ੀ ਵਾਪਸ ਲਈ

ਨਵੀਂ ਦਿੱਲੀ- ਆਮ ਆਦਮੀ ਪਾਰਟੀ ( ਆਪ ) ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਉਸ ਅਰਜ਼ੀ ਨੂੰ ਕਥਿਤ ਤੌਰ 'ਤੇ ਵਾਪਸ ਲੈ ਲਿਆ ਹੈ ਜਿਸ 'ਚ ਉਨ੍ਹਾਂ ਨੇ ਆਪਣੇ ਮਤਦਾਤਾ ਪਹਿਚਾਣ - ਪੱਤਰ 'ਚ ਆਪਣਾ ਪਤਾ ਬਦਲਣ ਦੀ ਮੰਗ ਕੀਤੀ ਸੀ। ਕੇਜਰੀਵਾਲ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਇੱਕ ਐਨਜੀਓ ਨੇ ਚੋਣ ਕਮਿਸ਼ਨ ਦਾ ਰੁੱਖ ਕਰ ਕੇ ਕਿਹਾ ਕਿ ਉਹ ਗਾਜ਼ੀਆਬਾਦ ਦਾ ਨਿਵਾਸੀ ਹੈ, ਲਿਹਾਜ਼ਾ ਉਨ੍ਹਾਂ ਦਾ ਅਨੁਰੋਧ ਨਹੀਂ ਮੰਨਣਾ ਚਾਹੀਦਾ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ 'ਤੇ ਪਤਾ ਬਦਲਣ ਲਈ ਦਿੱਤੀ ਗਈ ਕੇਜਰੀਵਾਲ ਦੀ ਅਰਜ਼ੀ ਨੂੰ ਖ਼ਾਰਜ ਵਿਖਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਰਜ਼ੀ ਵਾਪਸ ਲੈ ਲਈ ਗਈ।