ਸਿੱਖ ਕੈਦੀਆਂ ਦੀ ਰਿਹਾਈ ਦਾ ਭਾਜਪਾ ਪੰਜਾਬ ਨੇ ਕੀਤਾ ਵਿਰੋਧ

ਫਗਵਾੜਾ- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕੇ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਉਹ ਵਿਰੋਧ ਕਰਦੇ ਹਨ, ਜਿਸ ਸਬੰਧੀ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਸਪੱਸ਼ਟ ਕਰ ਚੁੱਕੇ ਹਨ | ਉਹ ਅੱਜ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਇੱਥੇ ਪਹੁੰਚੇ ਹੋਏ ਸਨ | ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦੇ ਹੋਏ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿਚ ਸਾਢੇ ਤਿੰਨ ਲੱਖ ਮੈਂਬਰ ਸਨ ਹੁਣ ਨਵੀਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਵਿਚ ਬੀਤੇ ਕੱਲ੍ਹ ਤੱਕ 9 ਲੱਖ ਮੈਂਬਰ ਭਾਜਪਾ ਦੇ ਨਾਲ ਜੁੜ ਚੁੱਕੇ ਹਨ | ਉਨ੍ਹਾਂ ਕਿਹਾ ਕੇ ਪੰਜਾਬ 'ਚ ਅਕਾਲੀ ਦਲ ਉਨ੍ਹਾਂ ਦੀ ਭਾਈਵਾਲ ਪਾਰਟੀ ਹੈ ਇਸਦੇ ਲਈ ਉਹ ਨਗਰ ਕੌਾਸਲ ਅਤੇ ਨਗਰ ਨਿਗਮ ਚੋਣਾਂ ਇਕੱਠੇ ਲੜਨਗੇ | ਉਨ੍ਹਾਂ ਦੱਸਿਆ ਕੇ ਨਗਰ ਕੌਾਸਲ ਤੇ ਨਗਰ ਨਿਗਮ ਚੋਣਾਂ ਦੇ ਲਈ ਉਮੀਦਵਾਰਾਂ ਦੀ ਚੋਣ ਪਾਰਟੀ ਵੱਲੋਂ ਗਠਿਤ ਕਮੇਟੀ ਵੱਲੋਂ ਕੀਤੀ ਜਾਵੇਗੀ | 22 ਜਨਵਰੀ ਨੂੰ ਅੰਮਿ੍ਤਸਰ ਵਿਖੇ ਨਸ਼ੇ ਦੇ ਵਿਰੁੱਧ ਕੀਤੀ ਜਾ ਰਹੀ ਰੈਲੀ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਸੱਦਾ ਦੇਣ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕੇ ਇਹ ਪ੍ਰੋਗਰਾਮ ਭਾਜਯੁਮੋ ਵੱਲੋਂ ਉਲੀਕਿਆ ਗਿਆ ਹੈ ਇਸਦੇ ਵਿਚ ਕਿਸਨੂੰ ਬੁਲਾਉਣਾ ਹੈ ਅਤੇ ਕਿਸਨੂੰ ਨਹੀਂ ਇਸਦੇ ਬਾਰੇ ਉਨ੍ਹਾਂ ਦਾ ਹੀ ਫੈਸਲਾ ਹੈ | ਫਗਵਾੜਾ 'ਚ ਭਾਜਪਾ ਦੇ ਇਕ ਧੜੇ ਵੱਲੋਂ ਮੁੱਖ ਸੰਸਦੀ ਸਕੱਤਰ ਸ਼੍ਰੀ ਸੋਮ ਪ੍ਰਕਾਸ਼ ਦੇ ਿਖ਼ਲਾਫ਼ ਕੀਤੀ ਗਈ ਨਾਅਰੇਬਾਜ਼ੀ ਸਬੰਧੀ ਪੱੁਛਣ 'ਤੇ ਉਨ੍ਹਾਂ ਕਿਹਾ ਕੇ ਪਾਰਟੀ ਨੇ ਇਸਦਾ ਨੋਟਿਸ ਲਿਆ ਹੈ | ਨਾਰਾਜ਼ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਸੁਣਿਆ ਜਾਵੇਗਾ | ਮੀਟਿੰਗ 'ਚ 22 ਜਨਵਰੀ ਦੀ ਰੈਲੀ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਹੋਈ ਅਤੇ ਵਰਕਰਾਂ ਨੂੰ ਪੰਜਾਬ ਦੇ ਨਗਰ ਨਿਗਮ ਅਤੇ ਨਗਰ ਕੌਾਸਲ ਚੋਣਾਂ 'ਚ ਤਿਆਰ ਹੋਣ ਦਾ ਸੱਦਾ ਵੀ ਦਿੱਤਾ ਗਿਆ | ਮੀਟਿੰਗ 'ਚ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ | ਮੀਟਿੰਗ 'ਚ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੁਰਜੀਤ ਜਿਆਣੀ, ਮਦਨ ਮੋਹਨ ਮਿੱਤਲ, ਮੁੱਖ ਸੰਸਦੀ ਸਕੱਤਰ ਸ਼੍ਰੀ ਸੋਮ ਪ੍ਰਕਾਸ਼, ਤੀਕਸ਼ਣ ਸੂਦ, ਕੌਮੀ ਸਕੱਤਰ ਤਰੁਣ ਚੁੱਘ, ਸਾਬਕਾ ਮੇਅਰ ਰਾਕੇਸ਼ ਰਾਠੌਰ, ਵਿਧਾਇਕ ਕੇ.ਡੀ.ਭੰਡਾਰੀ, ਅਜੈ ਜਾਮਵਾਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸਮੇਤ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਸਨ |

This Is The Oldest Page