ਬੀਬੀ ਛੱਡਦੇ ਪੀੜੀ ਦਾ ਪਾਵਾ, ਨੀ ਦਾਵੇ ਵਾਲੇ ਲੈ ਨੀ ਚੱਲੇ

Tags

ਪਿਛਲੇ ਦਿਨੀ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੀ ਮਾਤਾ ਪਰਮਿੰਦਰ ਕੌਰ ਅਕਾਲ ਚਲਾਨਾ ਕਰ ਗਏ ਸਨ। ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਸਿਆਸੀ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਕੀਰਤਨੀ ਜਥੇ, ਭਾਈ ਬਲਵੀਰ ਸਿੰਘ ਨਾਨਕਸਰ ਵਾਲੇ ਅਤੇ ਹਰਿੰਦਰ ਸਿੰਘ ਇੰਗਲੈਂਡ ਵਾਲਿਆਂ ਨੇ ਕੀਰਤਨ ਦੀ ਸੇਵਾ ਨਿਭਾਈ।ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਮਾਤਾ ਭਾਵੇਂ ਅਨਪੜ ਸੀ, ਬਾਣੀ ਨਹੀਂ ਪੜ ਸਕਦੀ ਸੀ ਪਰੰਤੂ ਉਸਨੇ ਆਪਣੀ ਜਿੰਦਗੀ ਦੇ ਫਰਜਾਂ ਨੂੰ ਪੂਰੀ ਤਰ੍ਹਾਂ ਨਿਭਾਇਆ।

ਜੋ ਇਨਸਾਨ ਆਪਣੀਆਂ ਜਿੰਮੇਵਾਰੀਆਂ ਆਪਣਾ ਫਰਜ ਸਮਝਕੇ ਨਿਭਾਉਂਦਾ ਹੈ ਉਹ ਵੀ ਇਕ ਸੱਚਾ ਗੁਰਸਿੱਖ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਕਰਮ ਹੀ ਬੰਦੇ ਦਾ ਧਰਮ ਹੈ, ਉਹਨਾਂ ਕਿਹਾ ਜੇਕਰ ਮੈਂ ਮਾਤਾ ਦਾ ਫੋਨ ਨਹੀਂ ਸੀ ਸੁਣ ਸਕਦਾ ਤਾਂ ਉਸਨੇ ਕਦੇ ਵੀ ਨਰਾਜਗੀ ਨਹੀਂ ਪ੍ਰਗਟਾਈ ਕਿਉਂਕਿ ਉਸਨੂੰ ਮੇਰੀ ਹਮੇਸ਼ਾਂ ਫਿਕਰ ਰਹਿੰਦੀ ਸੀ। ਇਸ ਲਈ ਜੋ ਸੁੱਖ ਸਾਨੂੰ ਮਾਂ ਦੇ ਸਕਦੀ ਹੈ, ਜੋ ਫਿਕਰ ਪੁੱਤਰ ਦੀ ਮਾਂ ਨੂੰ ਹੋ ਸਕਦੀ ਹੈ ਉਹ ਕਿਸੇ ਨੂੰ ਨਹੀਂ ਹੋ ਸਕਦੀ।