ਕਨੈਡਾ ਜਾ ਜੇਲ ? ਸੁਣੋ ਕੌੜਾ ਸੱਚ

Tags

ਕੈਨੇਡਾ ਦੀ ਸੱਤਾ ਵਿੱਚ ਪੰਜਾਬੀ ਕਾਬਜ਼ ਹੁੰਦੇ ਦਿਖਾਈ ਦੇ ਰਹੇ ਹਨ। ਕੈਨੇਡਾ ਵਿੱਚ ਪਿਛਲੇ ਹਫ਼ਤੇ ਪੰਜਾਬੀ ਮੂਲ ਦੇ ਨੇਤਾਵਾਂ ਨੂੰ ਮੰਤਰੀ ਬਣਾੲ ਜਾਣ ਤੋਂ ਬਾਅਦ ਇਸ ਹਫ਼ਤੇ ਪੰਜਾਬੀ ਮੂਲ ਦੇ ਦੋ ਸੰਸਦ ਮੈਂਬਰਾਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟੂਡੋ ਵੱਲੋਂ ਐਲਾਨੀ ਗਈ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਵਿੱਚ ਸਰੀ ਸੈਂਟਰਲ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਸੰਸਦੀ ਸਕੱਤਰ ਅਤੇ ਐਸੋਸੀਏਟ ਮੰਤਰੀ ਨਿਯੁਕਤ ਕੀਤਾ ਗਿਆ ਹੈ। ਬਰੈਂਪਟਨ ਦੇ ਸੰਸਦ ਮੈਂਬਰ ਮਨਿੰਦਰ ਸਿੱਧ ਨੂੰ ਨਿਰਯਾਤ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਦਾ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ।

ਕੈਨੇਡਾ ਦੀ ਵਿਗੜਦੀ ਆਰਥਿਕ ਸਥਿਤੀ ਦੇ ਵਿਚਕਾਰ, ਪੀਐਮ ਟਰੂਡੋ ਕੈਨੇਡਾ ਦੀ ਆਰਥਿਕਤਾ ਨੂੰ ਬਚਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਹਾਲਾਂਕਿ ਕੈਨੇਡਾ ਵਿੱਚ ਮਹਿੰਗਾਈ ਵਿੱਚ ਕੁਝ ਗਿਰਾਵਟ ਆਈ ਹੈ, ਪਰ ਇਹ ਅਜੇ ਵੀ ਆਪਣੇ ਉੱਚੇ ਪੱਧਰਾਂ 'ਤੇ ਬਣੀ ਹੋਈ ਹੈ। ਨਵੀਂ ਟੀਮ ਨੂੰ ਮਹਿੰਗਾਈ ਘਟਾਉਣ ਅਤੇ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਪੈਦਾ ਕਰਨ 'ਤੇ ਧਿਆਨ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਿਛਲੇ ਹਫ਼ਤੇ 6 ਸਤੰਬਰ ਨੂੰ ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਪੰਜਾਬ ਮੂਲ ਦੇ ਤਿੰਨ ਲੀਡਰਾਂ ਨੂੰ ਮੰਤਰੀ ਬਣਾਇਆ ਗਿਆ ਸੀ। ਮੰਤਰੀ ਮੰਡਲ ‘ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਇਕ ਮੰਤਰੀ ਦੇ ਅਸਤੀਫੇ ਕਾਰਨ ਕੀਤਾ ਗਿਆ।