ਇਕੱਲੀ ਬੀਬੀ ਨੇ ਸੁਖਬੀਰ ਬਾਦਲ ਮੂਹਰੇ ਕੱਢੇ ਗੱਲਾਂ ਵਾਲੇ ਚਿੱਬ, ਸੋਚੀ ਪਾਇਆ ਸਾਬਕਾ ਡਿਪਟੀ ਮੁੱਖ ਮੰਤਰੀ !

Tags

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁੱਕਰਵਾਰ ਨੂੰ ਪਿੰਡ ਬਾਦਲ ਤੋਂ ਤਿੰਨ ਟਰੱਕ ਹਰੇ ਚਾਰੇ ਦੇ ਹੜ੍ਹ ਪੀੜਤਾਂ ਲਈ ਰਵਾਨਾ ਕੀਤੇ ਗਏ। ਇਸ ਮੌਕੇ ਉਨਾਂ੍ਹ ਕਿਹਾ ਕਿ ਉਹ ਖੁਦ ਪਿਛਲੇ ਦਿਨਾਂ ਤੋਂ ਹੜ ਪੀੜ੍ਹਤ ਇਲਾਕੇ ਦੇ ਲੋਕਾਂ ਦੇ ਨਾਲ ਰਹੇ ਅਤੇ ਇਸ ਆਫ਼ਤ ਵਿੱਚ ਲੋਕਾਂ ਦਾ ਸਾਥ ਦਿੱਤਾ। ਉਨਾਂ੍ਹ ਕਿਹਾ ਕਿ ਉਨਾਂ੍ਹ ਨੇ ਮਹਿਸੂਸ ਕੀਤਾ ਕਿ ਜਿੱਥੇ ਲੋਕਾਂ ਨੂੰ ਹੌਂਸਲਾ ਅਫਜ਼ਾਈ ਦੀ ਜ਼ਰੂਰਤ ਹੈ, ਉਥੇ ਜ਼ਰੂਰਤਮੰਦਾਂ ਲਈ ਰਾਸ਼ਨ ਅਤੇ ਹੋਰ ਵਸਤਾਂ ਦੇ ਨਾਲ-ਨਾਲ ਪਸ਼ੂਆਂ ਲਈ ਚਾਰੇ ਦੀ ਵੀ ਜ਼ਰੂਰਤ ਹੈ। ਇਸ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਲਿ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ

ਉਪਰਾਲੇ ਸਦਕਾ 450 ਗੱਠਾਂ ਹਰੇ ਚਾਰੇ ਦੀਆਂ ਵੱਖ-ਵੱਖ ਥਾਵਾਂ 'ਤੇ ਭੇਜੀਆਂ ਜਾ ਰਹੀਆਂ ਹਨ। ਸੁਖਬੀਰ ਬਾਦਲ ਨੇ ਹੋਰ ਆਗੂਆਂ ਅਤੇ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਕਾਰਜ ਜਾਰੀ ਰੱਖਣ। ਉਨਾਂ੍ਹ ਕਿਹਾ ਕਿ ਇਸਤੋਂ ਇਲਾਵਾ ਸੋ੍ਮਣੀ ਅਕਾਲੀ ਦਲ ਵੱਲੋਂ ਹੋਰ ਵਸਤੂਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਉਪਰਾਲੇ ਸਦਕਾ ਉਨਾਂ੍ਹ ਨੇ ਅਤੇ ਉਨਾਂ੍ਹ ਦੇ ਸਾਥੀਆਂ ਨੇ 450 ਚਾਰੇ ਦੀਆਂ ਗੱਠਾ ਆਚਾਰ ਬਣਾ ਕੇ ਵੱਖ-ਵੱਖ ਜ਼ਿਲਿ੍ਹਆਂ ਨੂੰ ਭੇਜੀਆਂ ਗਈਆਂ ਹਨ। ਉਨਾਂ੍ਹ ਇਸ ਲਈ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।