Bhagwant Mann ਦਾ ਬੇਟਾ Dilshan ਦਰਬਾਰ ਸਾਹਿਬ ਨਤਮਸਤਕ

Tags

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਤਰ ਦਿਲਸ਼ਾਨ ਮਾਨ ਅਤੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ। ਉਥੇ ਹੀ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੰਜਾਬ ਦੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਦੇ ਪੁੱਤਰ ਅਤੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਵਲੋਂ ਮੀਡੀਆ ਨਾਲ ਪੂਰੀ ਤਰ੍ਹਾਂ ਨਾਲ ਦੂਰੀ ਬਣਾਈ ਰੱਖੀ ਗਈ ਤੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। ਉਥੇ ਹੀ ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ਤੋਂ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।

ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਤਰ ਦਿਲਸ਼ਾਨ ਮਾਨ ਅਤੇ ਪੰਜਾਬੀ ਸਿੰਗਰ ਮਨਿੰਦਰ ਬੁੱਟਰ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿੱਚ ਬੈਠ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਦੌਰਾਨ ਦੇ ਦਿਲਸ਼ਾਨ ਮਾਨ ਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਾ ਵਰਕਰ ਮੌਜੂਦ ਨਹੀਂ ਸੀ ਅਤੇ ਜਦੋਂ ਪੱਤਰਕਾਰਾਂ ਵੱਲੋਂ ਦਿਲਸ਼ਾਨ ਮਾਨ ਅਤੇ ਮਨਿੰਦਰ ਬੁੱਟਰ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਦੋਨਾਂ ਨੇ ਨੇ ਪੱਤਰਕਾਰਾਂ ਦਾ ਕੋਈ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਚਲੇ ਗਏ।