"ਅੱਜ ਹੀ ਲੱਗਣਾ ਚਾਹੀਦਾ ਟਰਾਂਸਫਾਰਮਰ", ਤੈਸ਼ 'ਚ ਆਏ ਆਪ' ਵਿਧਾਇਕ ਅਮੋਲਕ ਸਿੰਘ ਦੀ ਦੋ-ਟੁੱਕ !

Tags

ਜੈਤੋ ਦੇ ਐਮ ਐੱਲ ਏ ਅਮੋਲਕ ਸਿੰਘ ਵੱਲੋਂ ਰਿਸ਼ਵਤ ਦੇ ਨੋਟ ਲੈ ਰਿਹੈ ਬਿਜਲੀ ਮੁਲਾਜ਼ਮ ਨੂੰ ਮੌਕੇ ਤੇ ਦਬੋਚਿਆ! ਮਚ ਗਈ ਭਗਦੜ, ਇੱਕ ਨੂੰ ਮੌਕੇ ਤੇ ਫੜਿਆ ਇੱਕ ਫ਼ਰਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਿਰਸ਼ਟਾਚਾਰ ਰੋਕਣ ਲਈ ਦਿਨ ਰਾਤ ਇੱਕ ਕਰ ਰਹੀ ਹੈ,ਪਰ ਕੁਝ ਮੁਲਾਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜੈਤੋ ਤੋਂ - ਜੈਤੋ ਦੇ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਰਿਸ਼ਵਤ ਦੇ ਨੋਟ ਲੈ ਰਿਹੈ ਬਿਜਲੀ ਮੁਲਾਜ਼ਮ ਨੂੰ ਮੌਕੇ ਤੇ ਦਬੋਚ ਲਿਆ,ਜਿਸ ਨਾਲ ਭਗਦੜ ਮਚ ਗਈ, ਦੱਸਿਆ ਜਾ ਰਿਹਾ ਹੈ ਕਿ ਇੱਕ ਨੂੰ ਮੌਕੇ ਤੇ ਫੜਿਆ ਲਿਆ ਤੇ ਇੱਕ ਫ਼ਰਾਰ ਹੋ ਗਿਆ।

ਇਸ ਮੌਕੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਬਿਜਲੀ ਦਾ ਮਹਿਕਮੇ ਵਿਚ ਕਿਸੇ ਵੱਲੋਂ ਟਰਾਂਸਫਾਰਮਰ ਰੱਖਣ ਲਈ 20 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੀ ਗੱਲ 14 ਹਜ਼ਾਰ ਰੁਪਏ ਵਿਚ ਫਾਈਨਲ ਹੋ ਗਈ, ਸਾਡੇ ਵੱਲੋਂ ਸ਼ਿਕਾਇਤ ਕਰਤਾ ਨੂੰ ਨੋਟਾਂ ਦੇ ਨੰਬਰ ਦੀਆਂ ਫੋਟੋਆਂ ਖਿੱਚ ਕੇ ਭੇਜਿਆ ਗਿਆ ਤਾਂ ਉਸ ਮੁਲਾਜ਼ਮ ਤੋਂ ਉਹੀ ਰਿਸ਼ਵਤ ਦੇ ਨੋਟ ਬਰਾਮਦ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।