ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਤੋਹਫ਼ਾ, ਤਨਖਾਹਾਂ ਤੇ ਭੱਤਿਆਂ ’ਚ ਕੀਤਾ ਭਾਰੀ ਵਾਧਾ

Tags

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪੱਕੇ ਹੋਏ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਚੋਖਾ ਵਾਧਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ 6337 ਐਜੂਕੇਸ਼ਨ ਵਾਲੰਟੀਅਰ ਜਿਸ ਵਿਚ ਦੋ ਕੈਟਾਗਿਰੀਆਂ ਹਨ, ਜਿਸ ਵਿਚ ਐਜੂਕੇਸ਼ਨ ਵਾਲੰਟੀਅਰ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਰੁਪਏ ਸੀ ਨੂੰ ਪੰਜਾਬ ਸਰਕਾਰ ਨੇ ਵਧਾ ਕੇ 15000 ਕਰਨ ਦਾ ਫ਼ੈਸਲਾ ਕੀਤਾ। ਈ. ਜੀ. ਐੱਸ. ਈ. ਆਈ. ਈ. ਐੱਸ. ਟੀ. ਆਰ. ਕੈਟਾਗਿਰੀ ਦੇ ਅਧਿਆਪਕ 6000 ਰੁਪਏ ਤਨਖਾਹ ਲੈਂਦੇ ਸਨ, ਇਨ੍ਹਾਂ ਦੀ ਤਨਖਾਹ ਵਧਾ ਕੇ 18000 ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ 5337 ਸਿੱਖਿਆ ਪ੍ਰੋਵਾਈਡਰ ਜਿਸ ਵਿਚ ਤਿੰਨ ਕੈਟਾਗਿਰੀਆਂ ਹਨ, ਜਿਹੜੇ 9500 ਰੁਪਏ ਤਨਖਾਹ ਲੈਂਦੇ ਸਨ, ਉਨ੍ਹਾਂ ਦੀ ਤਨਖਾਹ ਵਧਾ ਕੇ 20500 ਕਰਨ ਦਾ ਫ਼ੈਸਲਾ ਕੀਤਾ ਹੈ। ਈ. ਟੀ. ਟੀ. ਤੇ ਐੱਨ. ਟੀ. ਟੀ. ਡਿਗਰੀਆਂ ਵਾਲੇ ਜਿਨ੍ਹਾਂ ਦੀ ਤਨਖਾਹ 10250 ਸੀ, ਨੂੰ ਵਧਾ ਕੇ 22000 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੀ. ਏ., ਐੱਮ. ਏ. ਤੇ ਬੀ. ਐੱਡ, ਡਿਗਰੀਆਂ ਵਾਲੇ ਜੋ ਪਹਿਲਾਂ 11000 ਤਨਖਾਹ ਲੈਂਦੇ ਸਨ ਉਨ੍ਹਾਂ ਦੀ ਤਨਖਾਹ 23500 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਹੋਰ ਕੈਟਾਗਿਰੀ ਜਿਸ ਵਿਚ 1036 ਮੁਲਾਜ਼ਮ ਹਨ ਜੋ ਆਈ. ਈ. ਵੀ. ਵਾਲੰਟੀਅਰ ਹਨ ਇਨ੍ਹਾਂ ਦੀ ਤਨਖਾਹ ਸਿਰਫ 5500 ਰੁਪਏ ਸੀ, ਜੋ ਕੇ ਵਧਾ ਕੇ 15000 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।