ਜਲੰਧਰ ਸਟੇਜ 'ਤੇ ਭਗਵੰਤ ਮਾਨ ਬੱਚਿਆਂ ਵਾਂਗੂ ਲੱਗੇ ਰੋਣ, ਦੇਖੋ ਕਿਉਂ!

Tags

ਪੰਜਾਬ ’ਚ ਕਾਂਗਰਸ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਕਰਤਾਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਸੋਮਵਾਰ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਜਲੰਧਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਵੀ ‘ਆਪ’ ਵਿਚ ਸ਼ਾਮਲ ਹੋ ਗਏ ਸਨ ਅਤੇ ਉਹ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿਚ ‘ਆਪ’ ਦੇ ਉਮੀਦਵਾਰ ਹਨ। ਸੁਰਿੰਦਰ ਚੌਧਰੀ ਸਵ. ਸੰਤੋਖ ਸਿੰਘ ਚੌਧਰੀ ਦੇ ਭਤੀਜੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਲਕਾ ਕਰਤਾਰਪੁਰ ਵਿਚ ਇੱਕ ਚੋਣ ਰੈਲੀ ਦੌਰਾਨ ਚੌਧਰੀ ਸੁਰਿੰਦਰ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕੀਤਾ ਅਤੇ

ਉਨ੍ਹਾਂ ਦਾ ਪਾਰਟੀ ਵਿਚ ਰਸਮੀ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵਿਚਕਾਰ ਇਕ ਅਜਿਹੀ ਸ਼ਖ਼ਸੀਅਤ ਹੈ, ਜੋ ਪੀੜ੍ਹੀ ਦਰ ਪੀੜ੍ਹੀ ਸਮਾਜ ਅਤੇ ਰਾਜਨੀਤੀ ਦੀ ਸੇਵਾ ਕਰ ਰਹੀ ਹੈ। ਸੁਰਿੰਦਰ ਚੌਧਰੀ ਇਕ ਸੱਚੇ ਵਲੰਟੀਅਰ ਵਜੋਂ ਸਾਡੇ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਰੋੜਾਂ ਲੋਕਾਂ ਦੀ ਪਾਰਟੀ ਹੈ ਅਤੇ ਇਸ ਪਾਰਟੀ ਵਿਚ ਦੇਸ਼ ਦੇ ਹੋਰ ਕਰੋੜਾਂ ਲੋਕਾਂ ਨੇ ਆਉਣਾ ਹੈ ਅਤੇ ਪਾਰਟੀ ਨੂੰ ਦੂਜੇ ਸੂਬਿਆਂ ’ਚ ਵੀ ਫੈਲਣਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਦੋ ਸੂਬਿਆਂ ’ਚ ‘ਆਪ’ ਦੀ ਸਰਕਾਰ ਹੈ। ਅਜੇ 130 ਕਰੋੜ ਲੋਕਂ ਤੱਕ ਤਾਂ ਪਾਰਟੀ ਨੇ ਜਾਣਾ ਹੈ।