ਅਮਰੀਕਾ ਤੋਂ ਮੂਸੇਵਾਲਾ ਦੀ ਹਵੇਲੀ ਪੁੱਜੀ ਗੋਰੀ ,ਕਹਿੰਦੀ "ਦਿਲ ਦਾ ਨੀ ਮਾੜਾ ਸਿੱਧੂ ਮੂਸੇਵਾਲਾ"

Tags

ਸਿੱਧੂ ਮੂਸੇ ਵਾਲਾ ਦੀ ਹਵੇਲੀ ਵਿੱਚ ਅਮਰੀਕਾ ਤੋਂ ਇੱਕ ਪਰਿਵਾਰ ਆਇਆ, ਜਿਨ੍ਹਾਂ ਦਾ ਛੋਟਾ ਪੁੱਤਰ ਸਿੱਧੂ ਮੂਸੇ ਵਾਲਾ ਦਾ ਬਹੁਤ ਵੱਡਾ ਫੈਨ ਹੈ। ਇਸ ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਸਿੱਧੂ ਨੂੰ ਮਿਲਣ ਦੀ ਜ਼ਿੱਦ ਕਰ ਰਿਹਾ ਸੀ ਪਰ ਸਿੱਧੂ ਦੇ ਕਤਲ ਤੋਂ ਬਾਅਦ ਉਸ ਦੀ ਉਮੀਦ 'ਤੇ ਪਾਣੀ ਫਿਰ ਗਿਆ। ਪਰ ਹੁਣ ਉਸ ਨੇ ਜ਼ਿੱਦ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਦੀ ਥਾਰ ਕਾਰ ਦੇਖਣਾ ਚਾਹੁੰਦਾ ਹੈ, ਇਸ ਲਈ ਪਰਿਵਾਰ ਵਾਲੇ ਉਸ ਨੂੰ ਪਿੰਡ ਮੂਸੇ ਲੈ ਆਏ, ਜਿੱਥੇ ਬੱਚੇ ਨੇ ਥਾਰ ਦੇਖ ਕੇ ਰੋਣਾ ਸ਼ੁਰੂ ਕਰ ਦਿੱਤਾ। ਇਸ ਹਲਾਤ ਨੂੰ ਵੇਖ ਕੇ ਉਸ ਦੇ ਮਾਤਾ-ਪਿਤਾ ਵੀ ਹੰਝੂ ਵਹਾਉਣ ਲੱਗੇ।