ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਾਈਕਲ ਚਲਾਉਂਦੇ ਹੋਏ ਆਏ ਨਜ਼ਰ

Tags

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਕਾਫੀ ਜ਼ਿਆਦਾ ਲਾਈਮਲਾਈਟ 'ਚ ਰਹਿੰਦੇ ਹਨ। ਇਹੀ ਨਹੀਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਲਗਾਤਾਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਵਿਚਾਲੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾ ਪੌਲੀਵੁੱਡ ਉੱਤੇ ਸ਼ੇਅਰ ਕੀਤਾ ਗਿਆ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਲਕੌਰ ਸਿੰਘ ਨੇ ਕਾਲੇ ਰੰਗ ਦੀ ਪੈਂਟ ਤੇ ਲਾਈਨਾਂ ਵਾਲੀ ਸ਼ਰਟ ਪਹਿਨੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਗੁਲਾਬੀ ਰੰਗ ਦੀ ਪੱਗ ਸਜਾਈ ਹੋਈ ਹੈ। ਇਸ ਵੀਡੀਓ ਦੇ ਵਿੱਚ ਬਲਕੌਰ ਸਿੰਘ ਸਾਈਕਲ ਚਲਾਉਂਦੇ ਹੋਏ ਅਤੇ ਫੋਨ ਉੱਤੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇਸ ਵੀਡੀਓ ਨੂੰ ਦੇਖ ਫੈਨਜ਼ ਉਨ੍ਹਾਂ ਦੇ ਸਾਦਗੀ ਭਰੇ ਅੰਦਾਜ਼ ਦੀਆਂ ਤਾਰੀਫਾਂ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ-ਆਪਣੀ ਪਤ੍ਰੀਕਿਰਿਆ ਦੇ ਰਹੇ ਹਨ, ਹਾਲਾਂਕਿ ਦੇਖਣ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ, ਪਰ ਇਸ ਦੇ ਬਾਵਜੂਦ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਬਲਕੌਰ ਸਿੰਘ ਨੂੰ ਜ਼ਮੀਨ ਨਾਲ ਜੁੜਿਆ ਇਨਸਾਨ ਕਹਿ ਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।