ਕਿਸ ਪਾਪੀ ਨੇ ਆਸਟ੍ਰੇਲੀਆ ਦੀ ਧਰਤੀ ਚ ਦੱਬੀ ਪੰਜਾਬਣ ਕੁੜੀ ਦੀ ਲਾਸ਼

Tags

ਕਾਫੀ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ 400 ਕਿਲੋਮੀਟਰ ਦੂਰ ਜਿਸ ਲੜਕੀ ਜੈਸਮੀਨ ਕੌਰ ਦੀ ਜੰਗਲੀ ਇਲਾਕੇ ਵਿੱਚ ਜ਼ਮੀਨ ਹੇਠ ਦਬਾਈ ਹੋਈ ਮਿਰਤਕ ਦੇਹ ਮਿਲੀ ਸੀ, ਹੁਣ ਉਹ ਮਾਮਲਾ ਫੈਸਲੇ ਦੇ ਨੇੜੇ ਪਹੁੰਚ ਚੁੱਕਾ ਹੈ।

ਖਿਆਲ ਕੀਤਾ ਜਾਂਦਾ ਹੈ ਕਿ ਇਸ ਮਾਮਲੇ ਦਾ ਸਾਹਮਣਾ ਕਰ ਰਹੇ ਤਾਰਿਕਜੋਤ ਸਿੰਘ ਨੂੰ ਉਮਰ ਕੈਦ ਦੀ ਸ-ਜ਼ਾ ਹੋ ਸਕਦੀ ਹੈ। ਉਸ ਦੀ ਉਮਰ 21 ਸਾਲ ਦੱਸੀ ਜਾਂਦੀ ਹੈ। ਉਸ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ ਹੈ,

ਹਾਲਾਂਕਿ ਮਾਰਚ 2022 ਵਿੱਚ ਤਾਰਿਕਜੋਤ ਸਿੰਘ ਖੁਦ ਨੂੰ ਬੇਕਸੂਰ ਦੱਸਦਾ ਸੀ ਪਰ ਅਖੀਰ ਉਹ ਆਪਣੇ ਤੇ ਲਗਾਏ ਗਏ ਦੋਸ਼ਾਂ ਨੂੰ ਮੰਨ ਗਿਆ। ਜੈਸਮੀਨ ਕੌਰ ਜੱਸੂ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਵਿੱਚ ਨਰਸਿੰਗ ਦੀ ਪੜ੍ਹਾਈ ਕਰਨ ਲਈ ਗਈ ਸੀ।

ਉਸ ਦੀ ਤਾਰਿਕਜੋਤ ਸਿੰਘ ਨਾਲ ਜਾਣ ਪਛਾਣ ਸੀ। ਪਹਿਲਾਂ ਤਾਂ ਉਹ ਆਪਸ ਵਿੱਚ ਦੋਸਤ ਸਨ ਪਰ ਫੇਰ ਕਿਸੇ ਗੱਲੋਂ ਦੋਸਤੀ ਘਟ ਗਈ। ਸਮਝਿਆ ਜਾਂਦਾ ਹੈ ਕਿ ਜੈਸਮੀਨ ਦੀ ਜਾਨ ਜਾਣ ਪਿੱਛੇ ਇਹੋ ਕਾਰਨ ਭਾਰੂ ਰਿਹਾ ਹੋਵੇਗਾ।

ਜੈਸਮੀਨ ਕੌਰ 5 ਮਾਰਚ 2021 ਤੋਂ ਐਡੀਲੇਡ ਸ਼ਹਿਰ ਤੋਂ ਲਾਪਤਾ ਸੀ। ਜੈਸਮੀਨ ਕੌਰ ਦੀ ਰਿਹਾਇਸ਼ ਐਡੀਲੇਡ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਸੀ। ਪੜ੍ਹਾਈ ਦੇ ਨਾਲ ਨਾਲ ਉਹ ਕੰਮ ਵੀ ਕਰਦੀ ਸੀ।

ਜਦੋਂ ਉਹ ਕੰਮ ਤੇ ਨਾ ਪਹੁੰਚੀ ਤਾਂ ਉਨ੍ਹਾਂ ਨੇ ਜੈਸਮੀਨ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਜੈਸਮੀਨ ਦੇ ਕੰਮ ਤੇ ਨਾ ਆਉਣ ਦਾ ਕਾਰਨ ਜਾਨਣਾ ਚਾਹਿਆ ਪਰ ਰਿਸ਼ਤੇਦਾਰਾਂ ਮੁਤਾਬਕ ਤਾਂ ਉਹ ਘਰੋਂ ਕੰਮ ਲਈ ਗਈ ਸੀ।

ਅਖੀਰ ਉਸ ਦੀ ਮਿਰਤਕ ਦੇਹ ਐਡੀਲੇਡ ਸ਼ਹਿਰ ਤੋਂ 400 ਕਿਲੋਮੀਟਰ ਦੂਰ ਜੰਗਲੀ ਇਲਾਕੇ ਵਿੱਚੋਂ ਮਿਲ ਗਈ। ਜੈਸਮੀਨ ਦਾ ਪਰਿਵਾਰ ਤਾਂ ਸ਼ੁਰੂ ਤੋਂ ਹੀ ਤਾਰਿਕਜੋਤ ਨੂੰ ਹੀ ਇਸ ਲਈ ਜ਼ਿੰਮੇਵਾਰ ਮੰਨ ਰਿਹਾ ਸੀ।

ਜਿਹੜਾ ਤਾਰਿਕਜੋਤ ਸਿੰਘ ਕਹਿੰਦਾ ਸੀ ਕਿ ਉਸ ਦਾ ਇਸ ਮਾਮਲੇ ਵਿੱਚ ਕੋਈ ਹੱਥ ਨਹੀਂ ਹੈ ਅਤੇ ਉਹ ਅਦਾਲਤੀ ਕਾਰਵਾਈ ਦਾ ਸਾਹਮਣਾ ਕਰੇਗਾ, ਹੁਣ ਉਸ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।

ਉਮੀਦ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਜਾਵੇਗਾ। ਤਾਰਿਕਜੋਤ ਦੀ ਇਸ ਹਰਕਤ ਨੇ ਜੈਸਮੀਨ ਨੂੰ ਉਸ ਦੇ ਮਾਪਿਆਂ ਤੋਂ ਸਦਾ ਲਈ ਅਲੱਗ ਕਰ ਦਿੱਤਾ। ਉਨ੍ਹਾਂ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ।