ਸਿੱਪੀ ਗਿੱਲ ਨੇ ਸਟੇਜ 'ਤੇ ਮਨਮੋਹਨ ਵਾਰਿਸ ਦੇ ਪੈਰੀਂ ਹੱਥ ਲਾਏ


ਪੰਜਾਬੀ ਗਾਇਕ ਮਨਮੋਹਨ ਵਾਰਿਸ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੂੰ ਆਪਣੀ ਸਾਫ ਸੁਥਰੀ, ਅਰਥ ਭਰਪੂਰ ਤੇ ਵਿਰਸੇ ਨਾਲ ਜੁੜੀ ਗਾਇਕੀ ਲਈ ਜਾਣਿਆ ਜਾਂਦਾ ਹੈ। ਵਾਰਿਸ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਹਾਲ ਹੀ 'ਚ ਮਨਮੋਹਨ ਵਾਰਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਸਟੇਜ 'ਤੇ ਪਰਫਾਰਮ ਕਰ ਰਹੇ ਹਨ। ਇਸ ਦੌਰਾਨ ਗਾਇਕ ਸਿੱਪੀ ਗਿੱਲ ਸਟੇਜ 'ਤੇ ਆ ਕੇ ਮਨਮੋਹਨ ਵਾਰਿਸ ਦੇ ਪੈਰੀਂ ਹੱਥ ਲਗਾਉਂਦਾ ਹੈ। ਇਸ ਵੀਡੀਓ ਨੂੰ ਖੁਦ ਸਿੱਪੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਸਿੱਪੀ ਗਿੱਲ ਦਾ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਵੀਡੀਓ 'ਚ ਸਿੱਪੀ ਗਿੱਲ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਮਨਮੋਹਨ ਵਾਰਿਸ ਨੂੰ ਗੁਰੂ ਮੰਨਦਾ ਹੈ ਤੇ ਜਦੋਂ ਤੋਂ ਉਸ ਨੇ ਗਾਇਕੀ ਸ਼ੁਰੂ ਕੀਤੀ ਹੈ, ਉਦੋਂ ਹੀ ਉਹ ਵਾਰਿਸ ਕੋਲੋਂ ਗਾਇਕੀ ਦੇ ਗੁਰ ਸਿੱਖਦਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਿੱਲ ਨੇ ਕੈਪਸ਼ਨ 'ਚ ਲਿੱਖਿਆ, 'ਪੰਜਾਬੀ ਵਿਰਸਾ। ਰਿਸਪੈਕਟ ਬਾਈ ਮਨਮੋਹਨ ਵਾਰਿਸ। ਜਦੋਂ ਗਾਉਣਾ ਸਟਾਰਟ ਕੀਤਾ ਸੀਤੇ ਮੈਂ ਮਿਊਜ਼ਿਕ ਦਾ ਸਟੂਡੈਂਟ ਸੀ, ਉਦੋਂ ਤੋਂ ਬਾਈ ਤੋਂ ਟਿਪਸ ਲੈਂਦਾ ਰਿਹਾ। ਬਾਈ ਵਾਰਿਸ ਨੇ ਹਮੇਸ਼ਾ ਮੇਰੀ ਮਦਦ ਕੀਤੀ।'

ਦੇਖੋ ਇਹ ਵੀਡੀਓ:


ਕਾਬਿਲੇਗ਼ੌਰ ਹੈ ਕਿ ਸਿੱਪੀ ਗਿੱਲ ਆਪਣੇ ਸਮੇਂ 'ਚ ਟੌਪ ਦਾ ਪੰਜਾਬੀ ਸਿੰਗਰ ਰਿਹਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗਾਣੇ ਦਿੱਤੇ। ਹੁਣ ਭਾਵੇਂ ਸਿੱਪੀ ਪੰਜਾਬੀ ਇੰਡਸਟਰੀ 'ਚ ਘੱਟ ਐਕਟਿਵ ਹੈ, ਪਰ ਉਹ ਸਟੇਜ ਸ਼ੋਅਜ਼ ਲਗਾਉਂਦਾ ਰਹਿੰਦਾ ਹੈ।