ਕਰਨ ਔਜਲਾ ਨੇ ਮੰਗੇਤਰ ਪਲਕ ਨਾਲ ਕਰਵਾਇਆ ਫ਼ੋਟੋਸ਼ੂਟ, ਵੇਖੋ ਖ਼ੂਬਸੂਰਤ ਤਸਵੀਰਾਂ

ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਕਰਨ ਔਜਲਾ ਤੇ ਪਲਕ ਦੇ ਪ੍ਰੀ ਵੈਡਿੰਗ ਸ਼ੂਟ ਦੀਆਂ ਹਨ। ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ‘ਕੈਂਡਿਡ ਐਂਡ ਕੰਪਨੀ’ ਵਲੋਂ ਸ਼ੇਅਰ ਕੀਤਾ ਗਿਆ ਹੈ। ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਤੁਸੀਂ ਇਸ ਲਈ ਤਿਆਰ ਨਹੀਂ ਹੋ। ਸੱਜੇ ਪਾਸੇ ਸਕ੍ਰੋਲ ਕਰਦੇ ਰਹੋ। ਅਸੀਂ ਇਨ੍ਹਾਂ ਨੂੰ ਇਕ ਮਿੰਟ ਲਈ ਗੁਪਤ ਰੱਖ ਰਹੇ ਹਾਂ।’’ ਉਨ੍ਹਾਂ ਅੱਗੇ ਲਿਖਿਆ, ‘‘ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਉਸ ਜਾਦੂ ਨੂੰ ਦੇਖੋ, ਜੋ ਅਸੀਂ ਪਲਕ ਤੇ ਕਰਨ ਨਾਲ ਬਣਾਇਆ ਹੈ।’’ ਤਸਵੀਰਾਂ ’ਚ ਕਰਨ ਤੇ ਪਲਕ ਦੀ ਕੈਮਿਸਟਰੀ ਬੇਹੱਦ ਪਿਆਰੀ ਹੈ।ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਕਿਸੇ ਨਾ ਕਿਸੇ ਕਾਰਨ ਚਰਚਾਂ ’ਚ ਬਣੇ ਰਹਿੰਦੇ ਹਨ। ਹੁਣ ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਔਜਲਾ ਤੇ ਪਲਕ ਦੀਆਂ ਇਹ ਤਸਵੀਰਾ ਪ੍ਰੀ ਵੈਡਿੰਗ ਸ਼ੂਟ ਦੀਆਂ ਦੱਸੀਆ ਜਾ ਰਹੀਆਂ ਹਨ। ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਕੈਂਡਿਡ ਐਂਡ ਕੰਪਨੀ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ’ਚ ਦੋਵੇਂ ਇੱਕਠੇ ਬਹੁਤ ਹੀ ਜਿਆਦਾ ਖੂਬਸੂਰਤ ਲੱਗ ਰਹੇ ਹਨ।