ਜਨਮ ਦਿਨ ਦੀ ਪਾਰਟੀ ਤੇ ਵਰਤਿਆ ਕਹਿਰ!

Tags

ਜਨਮ ਦਿਨ ਪਾਰਟੀ 'ਤੇ ਮੌਤ ਦਾ ਕਹਿਰ ਵਰ੍ਹ ਗਿਆ। ਜਨਮ ਦਿਨ ਪਾਰਟੀ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਆ। ਦਾਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਤਬਾਹ ਹੋ ਗਈ। ਇਹ ਹਾਦਸਾ ਰਾਜਪੁਰਾ-ਲੁਧਿਆਣਾ ਕੌਮੀ ਮਾਰਗ ’ਤੇ ਵਾਪਰਿਆ।

ਹਾਸਲ ਜਾਣਕਾਰੀ ਮੁਤਾਬਕ ਸੀਐਚ-01ਵਾਈ-7179 ਹੌਂਡਾ ਸਿਟੀ ਵਿੱਚ ਸਾਰੇ ਜਣੇ ਸਵਾਰ ਹੋ ਕੇ ਬੀਤੀ ਰਾਤ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ’ਤੇ ਰਾਜਪੁਰਾ ਹਵੇਲੀ ਸਰਾਏ ਬਣਜਾਰਾ ਸਰਹਿੰਦ ਰੋਡ ਗਏ ਸਨ। ਸਾਰੇ ਜਨਮ ਦੀ ਪਾਰਟੀ ਮਨਾ ਕੇ ਰਾਤ ਕਰੀਬ 11.30 ਵਜੇ ਕਾਰ ਵਿੱਚ ਆਪਣੇ ਘਰਾਂ ਨੂੰ ਵਾਪਸ ਰਾਜਪੁਰਾ ਆ ਰਹੇ ਸਨ ਤਾਂ ਕਾਰ ਨੇੜੇ ਰਾਧਾ ਸੁਆਮੀ ਸਤਿਸੰਗ ਡੇਰਾ ਸਰਹਿੰਦ ਰੋਡ ਪੁੱਜੀ ਤਾਂ ਓਵਰ ਬ੍ਰਿਜ ਉਪਰ ਸੜਕ ’ਤੇ ਟਰੱਕ ਆਰਐਚ-46-ਸੀ-7779 ਬਿਨਾਂ ਇੰਡੀਕੇਟਰ ਤੋਂ ਖੜ੍ਹਾ ਸੀ ਤੇ ਕਾਰ ਉਸ ਵਿੱਚ ਵੱਜੀ।